ਕੱਲ੍ਹ ਲੱਗਣ ਜਾ ਰਿਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਅਮਰੀਕਾ-ਕੈਨੇਡਾ ਦੇ ਲੋਕਾਂ ''ਚ ਉਤਸ਼ਾਹ

Sunday, Apr 07, 2024 - 02:35 PM (IST)

ਨਿਊਯਾਰਕ (ਰਾਜ ਗੋਗਨਾ)- ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕੱਲ੍ਹ ਯਾਨੀ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ ਬਹੁਤ ਖਾਸ ਹੋਣ ਵਾਲਾ ਹੈ। ਇਹ ਸੂਰਜ ਗ੍ਰਹਿਣ ਕੁੱਲ 4 ਘੰਟੇ 25 ਮਿੰਟ ਤੱਕ ਰਹੇਗਾ, ਜੋ ਕਿ 50 ਸਾਲਾਂ ਵਿੱਚ ਸਭ ਤੋਂ ਲੰਬਾ ਸਮਾਂ ਹੋਵੇਗਾ। ਇਹ ਸੰਪੂਰਨ ਸੂਰਜ ਗ੍ਰਹਿਣ ਉੱਤਰੀ ਅਮਰੀਕਾ, ਮੈਕਸੀਕੋ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚੋਂ ਹੋ ਕੇ ਲੰਘੇਗਾ। ਪੂਰਨ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਲੰਘਦਾ ਹੈ, ਜਿਸ ਨਾਲ ਸੂਰਜ ਦੀਆਂ ਕਿਰਨਾਂ ਪੂਰੀ ਤਰ੍ਹਾਂ ਲੁੱਕ ਜਾਂਦੀਆਂ ਹਨ। 

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਮੋਹਲੇਧਾਰ ਮੀਂਹ ਮਗਰੋਂ ਆਇਆ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ

ਪੂਰੇ ਉੱਤਰੀ ਅਮਰੀਕਾ ਦੇ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸੁਕ ਹਨ। ਇਹ ਸੂਰਜ ਗ੍ਰਹਿਣ ਮੈਕਸੀਕੋ ਦੇ ਪ੍ਰਸ਼ਾਂਤ ਤੱਟ 'ਤੇ ਦਿਖਾਈ ਦੇਵੇਗਾ। ਇਸੇ ਤਰ੍ਹਾਂ ਕੈਨੇਡਾ ਦੇ ਓਨਟਾਰੀਓ ਸੂਬੇ ਦਾ ਨਿਆਗਰਾ ਖੇਤਰ ਸੂਰਜ ਗ੍ਰਹਿਣ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਦੌਰਾਨ ਇੱਥੇ 10 ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਅਮਰੀਕਾ ਦਾ ਸੈਰ-ਸਪਾਟਾ ਵਿਭਾਗ ਗ੍ਰਹਿਣ ਦੇਖਣ ਵਾਲਿਆਂ ਲਈ ਵਿਸ਼ੇਸ਼ ਪ੍ਰਬੰਧ ਕਰ ਰਿਹਾ ਹੈ। ਸਾਊਥਵੈਸਟ ਅਤੇ ਡੈਲਟਾ ਵਰਗੀਆਂ  ਏਅਰਲਾਈਨਾਂ ਨੇ ਗ੍ਰਹਿਣ ਦੇਖਣ ਲਈ ਉਡਾਣ ਦੇ ਰੂਟਾਂ ਦਾ ਐਲਾਨ ਕੀਤਾ ਹੈ। ਉਥੇ ਹੀ ਇਸ ਵਿਸ਼ੇਸ਼ ਗ੍ਰਹਿਣ ਨੂੰ ਵੇਖਣ ਲਈ ਬਾਜ਼ਾਰਾਂ ਵਿੱਚ ਵਿਕਰੀ ਲਈ ਵੱਡੀ ਗਿਣਤੀ ਸੁਰੱਖਿਆ ਐਨਕਾਂ ਵੀ ਉਪਲਬਧ ਹਨ। ਵੱਖ-ਵੱਖ ਰੰਗੀਨ ਟੀ-ਸ਼ਰਟਾਂ ਅਤੇ ਖਗੋਲ-ਵਿਗਿਆਨਕ ਸਮਾਰਕ ਵੀ ਵੇਚੇ ਜਾ ਰਹੇ ਹਨ। ਜਦੋਂ 2017 ਵਿੱਚ ਅਮਰੀਕਾ ਵਿੱਚ ਪੂਰਨ ਸੂਰਜ ਗ੍ਰਹਿਣ ਸੀ, ਤਾਂ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਤੋਂ ਮੁਨਾਫ਼ਾ ਕਮਾਇਆ ਸੀ। 

ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News