ਵਿਆਹ ਨਾ ਹੋਣ ''ਤੇ ਪਰੇਸ਼ਾਨ ਸੀ ਨੌਜਵਾਨ, 1.80 ਲੱਖ ''ਚ ਲਿਆਂਦੀ ਲਾੜੀ! 12 ਦਿਨਾਂ ਬਾਅਦ...
Monday, Sep 29, 2025 - 08:10 AM (IST)

ਮੱਧ ਪ੍ਰਦੇਸ਼ : ਟੀਕਮਗੜ੍ਹ ਵਿੱਚ ਨੌਜਵਾਨਾਂ ਦੇ ਵਿਆਹ ਨਹੀਂ ਹੋ ਰਹੇ, ਜੋ ਇਸ ਸਮੇਂ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਸ ਦੌਰਾਨ ਜੇਕਰ ਕਿਸੇ ਤਰਾਂ ਕੋਈ ਵਿਆਹ ਹੁੰਦਾ ਹੈ ਤਾਂ ਉਸ ਵਿਚ ਧੋਖਾਧੜੀ ਹੋ ਰਹੀ ਹੈ। ਟੀਕਮਗੜ੍ਹ ਤੋਂ ਇੱਕ ਅਜਿਹਾ ਵੀ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਨੇ ਪੈਸੇ ਦੇ ਕੁੜੀ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲਾੜੀ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੁਆਂਢੀਆਂ ਨੇ ਛੱਤ ਤੋਂ ਭੱਜਦੀ ਹੋਈ ਲਾੜੀ ਨੂੰ ਕਾਬੂ ਕਰ ਲਿਆ, ਜਿਸ ਨਾਲ ਇਲਾਕੇ ਵਿਚ ਭਾਰੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ : ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ! 5 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
ਇਸ ਦੌਰਾਨ ਵਿਆਹ ਦੇ ਨਾਮ 'ਤੇ ਧੋਖਾਧੜੀ ਦਾ ਸ਼ਿਕਾਰ ਹੋਇਆ ਨੌਜਵਾਨ ਆਪਣੇ ਪਰਿਵਾਰ ਨਾਲ ਐਸਪੀ ਦਫ਼ਤਰ ਪਹੁੰਚਿਆ ਅਤੇ ਇਨਸਾਫ਼ ਦੀ ਅਪੀਲ ਕੀਤੀ। ਪੀੜਤ ਨੌਜਵਾਨ ਦੇ ਅਨੁਸਾਰ ਉਸਨੇ 1 ਲੱਖ 80 ਹਜ਼ਾਰ ਰੁਪਏ ਦੇ ਕੇ ਕੁੜੀ ਨਾਲ ਮੰਦਰ ਵਿੱਚ ਵਿਆਹ ਕਰਵਾਇਆ ਸੀ। ਮੁਹੱਲਾ ਮਾਝਪੁਰਾ ਦੇ ਰਹਿਣ ਵਾਲੇ ਮਨੀਸ਼ ਜੈਨ ਨੇ ਕਿਹਾ ਕਿ ਉਹ 41 ਸਾਲ ਦਾ ਹੈ ਅਤੇ ਅਣਵਿਆਹਿਆ ਹੈ। ਉਹ ਆਪਣੀ ਵਿਧਵਾ ਮਾਂ ਦੀ ਸੇਵਾ ਕਰਨ ਲਈ ਵਿਆਹ ਕਰਨਾ ਚਾਹੁੰਦਾ ਸੀ। ਉਸਦੇ ਦੋਸਤਾਂ, ਮਨੋਹਰ ਅਤੇ ਰਾਮਸਵਰੂਪ ਲੋਧੀ ਨੇ ਇੱਕ ਹੋਰ ਔਰਤ ਨਾਲ ਮਿਲ ਕੇ ਉਸ ਦਾ ਵਿਆਹ ਕਰਵਾਉਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ! 5 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
ਉਨ੍ਹਾਂ ਨੇ ਉਸਦਾ ਵਿਆਹ ਅਨਸੂਈਆ ਨਾਮ ਦੀ ਕੁੜੀ ਨਾਲ ਕਰਵਾਉਣ ਦਾ ਪ੍ਰਬੰਧ ਕੀਤਾ। ਇਸ ਮੌਕੇ ਵਿਆਹ ਲਈ 1 ਲੱਖ 80 ਹਜ਼ਾਰ ਰੁਪਏ ਦੇਣ ਦੀ ਰਕਮ ਤੈਅ ਹੋਈ। 11 ਸਤੰਬਰ ਨੂੰ ਉਹ ਸਾਰੇ ਟੀਕਮਗੜ੍ਹ ਆਏ, ਜਿਥੇ ਕੋਰਟ ਮੈਰਿਜ ਦੀ ਅਰਜ਼ੀ ਦਾਇਰ ਕੀਤੀ ਅਤੇ ਕੁੰਡੇਸ਼ਵਰ ਮੰਦਰ ਵਿੱਚ ਵਿਆਹ ਦਾ ਪ੍ਰਬੰਧ ਕੀਤਾ। ਵਿਆਹ ਤੋਂ ਬਾਅਦ ਉਹ ਕੰਮ 'ਤੇ ਚਲਾ ਗਿਆ ਪਰ 23 ਸਤੰਬਰ ਨੂੰ ਲਾੜੀ ਨੇ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਪੈਸੇ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਗੁਆਂਢੀਆਂ ਨੇ ਉਸਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਜਾਇਦਾਦ ਖਰੀਦਣ ਤੇ ਵੇਚਣ ਦੇ ਨਿਯਮਾਂ 'ਚ ਵੱਡਾ ਬਦਲਾਅ, ਹੁਣ ਇਸ ਤੋਂ ਬਿਨਾਂ ਨਹੀਂ ਹੋਵੇਗੀ ਰਜਿਸਟਰੀ
ਇਸ ਦੌਰਾਨ ਜਦੋਂ ਉਸਨੇ ਆਪਣੀ ਪਤਨੀ ਅਨਸੂਈਆ ਨੂੰ ਭੱਜਣ ਦਾ ਕਾਰਨ ਪੁੱਛਿਆ ਤਾਂ ਉਸਨੇ ਉਸਨੂੰ ਦੱਸਿਆ ਕਿ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਪਤੀ ਮਨੀਸ਼ ਨੇ ਕਿਹਾ ਕਿ 24 ਸਤੰਬਰ ਨੂੰ ਉਸਨੇ ਮਨੋਹਰ ਅਤੇ ਰਾਮਸਵਰੂਪ ਲੋਧੀ ਨੂੰ ਬੁਲਾਇਆ ਅਤੇ ਅਨਸੂਈਆ ਨੂੰ ਆਪਣੇ ਨਾਲ ਭੇਜਿਆ। ਇਸ ਲਈ, ਮਨੀਸ਼ ਨੇ ਹੁਣ ਪੁਲਿਸ ਸੁਪਰਡੈਂਟ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਹ ਮੰਗ ਕਰਦਾ ਹੈ ਕਿ ਵਿਆਹ ਲਈ ਦਿੱਤੇ ਗਏ 1.80 ਲੱਖ ਰੁਪਏ ਵਾਪਸ ਕੀਤੇ ਜਾਣ ਅਤੇ ਉਹ ਹੁਣ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਨਹੀਂ ਰਹੇਗਾ।
ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।