ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

Wednesday, Feb 25, 2026 - 02:13 PM (IST)

ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ਬਕਸਰ (ਬਿਹਾਰ): ਬਕਸਰ ਦੇ ਮੁਫੱਸਿਲ ਥਾਣਾ ਖੇਤਰ ਦੇ ਚੌਸਾ ਨਗਰ ਪੰਚਾਇਤ ਅਧੀਨ ਪੈਂਦੇ ਮੱਲਾਹ ਟੋਲੀ ਵਿੱਚ ਮੰਗਲਵਾਰ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਇੱਕ ਤਰਫ਼ਾ ਪਿਆਰ ਵਿੱਚ ਪਾਗਲ ਨੌਜਵਾਨ ਨੇ ਵਿਆਹ ਦੇ ਜੋੜੇ ਵਿਚ ਖੜ੍ਹੀ ਲਾੜੀ ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਵਲੋਂ ਜਦੋਂ ਗੋਲੀਬਾਰੀ ਕੀਤੀ ਗਈ, ਉਸ ਸਮੇਂ ਉਸ ਦੀ ਪ੍ਰੇਮਿਕਾ ਦੇ ਵਿਆਹ ਦੀਆਂ ਰਸਮਾਂ ਚਲ ਰਹੀਆਂ ਸਨ। ਸਾਰੇ ਰਿਸ਼ਤੇਦਾਰ ਜੈਮਾਲਾ ਦੀ ਰਸਮ ਨੂੰ ਲੈ ਕੇ ਇਕੱਠੇ ਹੋਏ ਸਨ। ਇਸ ਘਟਨਾ ਨਾਲ ਸਮਾਗਮ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ : ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

ਕਿਵੇਂ ਵਾਪਰੀ ਇਹ ਵਾਰਦਾਤ?
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਸੁਲੇਮਨਪੁਰ ਤੋਂ ਲਾੜਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਾਰਾਤ ਲੈ ਕੇ ਆਇਆ ਹੋਇਆ ਸੀ। ਨੰਦ ਜੀ ਮੱਲਾਹ ਦੀ ਬੇਟੀ ਆਰਤੀ ਕੁਮਾਰੀ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋ ਰਿਹਾ ਸੀ। ਜਿਵੇਂ ਹੀ ਆਰਤੀ ਜੈਮਾਲਾ ਦੀ ਰਸਮ ਲਈ ਸਟੇਜ 'ਤੇ ਪਹੁੰਚੀ, ਤਾਂ ਗੁਆਂਢ ਵਿੱਚ ਰਹਿਣ ਵਾਲਾ ਦੀਨਬੰਧੂ ਨਾਂ ਦਾ ਨੌਜਵਾਨ ਭੀੜ ਵਿੱਚ ਸ਼ਾਮਲ ਹੋ ਕੇ ਸਟੇਜ ਕੋਲ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਉਸ ਨੇ ਆਪਣੀ ਸ਼ਰਟ 'ਚੋਂ ਪਿਸਤੌਲ ਕੱਢੀ ਅਤੇ ਆਰਤੀ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਹੀ ਲਾੜੀ ਲਹੂ-ਲੁਹਾਨ ਹੋ ਕੇ ਸਟੇਜ 'ਤੇ ਹੀ ਡਿੱਗ ਪਈ।

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

 

ਰਾਸਤੇ 'ਚ ਲਾੜੀ ਨੇ ਤੋੜਿਆ ਦਮ
ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਭਗਦੜ ਮਚ ਗਈ। ਜ਼ਖਮੀ ਆਰਤੀ ਨੂੰ ਤੁਰੰਤ ਬਕਸਰ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਟਰਾਮਾ ਸੈਂਟਰ, ਵਾਰਾਣਸੀ ਰੈਫਰ ਕਰ ਦਿੱਤਾ। ਬਦਕਿਸਮਤੀ ਨਾਲ ਵਾਰਾਣਸੀ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ

ਘਟਨਾ ਦੀ ਵੀਡੀਓ ਹੋਈ ਵਾਇਰਲ
ਇਸ ਪੂਰੀ ਵਾਰਦਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਵਿਆਹ ਦੀਆਂ ਖ਼ੁਸ਼ੀਆਂ ਦੇ ਮਾਹੌਲ ਵਿੱਚ ਗੋਲੀ ਚੱਲਣ ਨਾਲ ਚੀਕ-ਚਿਹਾੜਾ ਮਚ ਜਾਂਦਾ ਹੈ। ਦੋਸ਼ੀ ਨੌਜਵਾਨ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮੁਢਲੀ ਜਾਂਚ ਵਿੱਚ ਇਹ ਮਾਮਲਾ ਇੱਕ ਤਰਫ਼ਾ ਪਿਆਰ ਦਾ ਦੱਸਿਆ ਜਾ ਰਿਹਾ ਹੈ। ਪੁਲਸ ਫ਼ਰਾਰ ਮੁਲਜ਼ਮ ਦੀਨਬੰਧੂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News