"ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ ਇੰਡਸਟਰੀ ''ਚ ਮਚਾ''ਤਾ ਸੀ ਤਹਿਲਕਾ

Wednesday, Feb 25, 2026 - 09:27 AM (IST)

"ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ ਇੰਡਸਟਰੀ ''ਚ ਮਚਾ''ਤਾ ਸੀ ਤਹਿਲਕਾ

ਮੁੰਬਈ : ਫਿਲਮ ਇੰਡਸਟਰੀ ਵਿੱਚ ਅਕਸਰ ਅਜਿਹੇ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੇ ਹਨ। ਪਰ ਇੱਕ ਅਜਿਹਾ ਵਿਵਾਦ ਵੀ ਰਿਹਾ ਹੈ ਜਿਸ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਸੀ। ਇਹ ਕਿੱਸਾ ਹੈ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਦਾ, ਜਿਨ੍ਹਾਂ ਨੇ ਇੱਕ ਵਾਰ ਆਪਣੀ ਹੀ ਧੀ ਪੂਜਾ ਭੱਟ ਨਾਲ ਲਿਪਲਾਕ (ਕਿੱਸ) ਕਰਕੇ ਸਭ ਨੂੰ ਸੁੰਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ: "ਤੁਸੀਂ ਸੁਪਰਸਟਾਰ ਹੋਵੋਗੇ, ਪਰ..."; 'ਕੰਤਾਰਾ' ਦੇ ਦੇਵਤਾ ਨੂੰ 'ਭੂਤ' ਕਹਿਣ 'ਤੇ ਰਣਵੀਰ ਸਿੰਘ ਦੀ ਅਦਾਲਤ 'ਚ ਲੱਗੀ ਕਲਾਸ

PunjabKesari

ਮੈਗਜ਼ੀਨ ਕਵਰ ਤੋਂ ਸ਼ੁਰੂ ਹੋਇਆ ਸੀ ਵਿਵਾਦ

ਇਹ ਮਾਮਲਾ 90 ਦੇ ਦਹਾਕੇ ਦਾ ਹੈ ਜਦੋਂ ਮਹੇਸ਼ ਭੱਟ ਅਤੇ ਉਨ੍ਹਾਂ ਦੀ ਵੱਡੀ ਬੇਟੀ ਪੂਜਾ ਭੱਟ ਨੇ ਇੱਕ ਫਿਲਮ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ। ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਪਿਓ-ਧੀ ਦੀ ਲਿਪਲਾਕ ਕਰਦੇ ਹੋਏ ਤਸਵੀਰ ਛਪੀ ਸੀ। ਜਿਵੇਂ ਹੀ ਇਹ ਤਸਵੀਰ ਬਾਜ਼ਾਰ ਵਿੱਚ ਆਈ, ਇਸ 'ਤੇ ਤਿੱਖੀ ਪ੍ਰਤੀਕਿਰਿਆ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਇਸ ਨੂੰ ਸੱਭਿਆਚਾਰ ਦੇ ਖ਼ਿਲਾਫ਼ ਦੱਸਿਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ

PunjabKesari

ਬਿਆਨ ਨੇ ਬਲਦੀ 'ਤੇ ਪਾਇਆ ਤੇਲ

ਵਿਵਾਦ ਸਿਰਫ਼ ਫੋਟੋ ਤੱਕ ਹੀ ਸੀਮਤ ਨਹੀਂ ਰਿਹਾ। ਜਦੋਂ ਮਹੇਸ਼ ਭੱਟ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਉਨ੍ਹਾਂ ਕਿਹਾ ਸੀ, "ਜੇਕਰ ਪੂਜਾ ਮੇਰੀ ਬੇਟੀ ਨਾ ਹੁੰਦੀ, ਤਾਂ ਮੈਂ ਉਸ ਨਾਲ ਵਿਆਹ ਕਰ ਲੈਂਦਾ।" ਇਸ ਬਿਆਨ ਤੋਂ ਬਾਅਦ ਮਹੇਸ਼ ਭੱਟ ਦੀ ਕਾਫੀ ਆਲੋਚਨਾ ਹੋਈ ਸੀ ਅਤੇ ਕਈ ਥਾਵਾਂ 'ਤੇ ਉਨ੍ਹਾਂ ਦੇ ਪੁਤਲੇ ਵੀ ਫੂਕੇ ਗਏ ਸਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹ ਉਸ ਸਮੇਂ ਕਾਫੀ ਮਾਨਸਿਕ ਤਣਾਅ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੇ ਅਜਿਹੀ ਗੱਲ ਕਹੀ।

ਇਹ ਵੀ ਪੜ੍ਹੋ: ਬਾਲੀਵੁੱਡ ਦੀ 'ਬੋਲਡ' ਹਸੀਨਾ; ਕਦੇ ਪਿਤਾ ਨੂੰ ਕਿਸ ਕਰਕੇ ਫਸੀ, ਕਦੇ ਅਸ਼ਲੀਲ ਫੋਟੋਸ਼ੂਟ ਨਾਲ ਮਚਾਇਆ ਤਹਿਲਕਾ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News