ਸੱਤ ਫੇਰਿਆਂ ਮਗਰੋਂ ਖੁੱਲ੍ਹਿਆ ਲਾੜੇ ਦਾ ਰਾਜ਼ ! ਸੱਚ ਜਾਣ ਸਜ-ਧਜ ਬੈਠੀ ਲਾੜੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Tuesday, Feb 17, 2026 - 01:11 PM (IST)

ਸੱਤ ਫੇਰਿਆਂ ਮਗਰੋਂ ਖੁੱਲ੍ਹਿਆ ਲਾੜੇ ਦਾ ਰਾਜ਼ ! ਸੱਚ ਜਾਣ ਸਜ-ਧਜ ਬੈਠੀ ਲਾੜੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਕੋਠੀ ਥਾਣਾ ਖੇਤਰ ਦੇ ਇਕ ਪਿੰਡ 'ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਵਿਦਾਈ ਦੀਆਂ ਤਿਆਰੀਆਂ ਦੌਰਾਨ ਲਾੜੇ ਦੇ 'ਕਿੰਨਰ' ਹੋਣ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ। ਵਿਆਹ ਦੀਆਂ ਸਾਰੀਆਂ ਰਸਮਾਂ ਅਤੇ ਸੱਤ ਫੇਰੇ ਹੋ ਚੁੱਕੇ ਸਨ, ਪਰ ਵਿਦਾਈ ਤੋਂ ਠੀਕ ਪਹਿਲਾਂ ਪਹੁੰਚੇ ਕਿੰਨਰਾਂ ਨੇ ਅਜਿਹਾ ਖੁਲਾਸਾ ਕੀਤਾ ਕਿ ਕੁੜੀ ਵਾਲਿਆਂ ਦੇ ਹੋਸ਼ ਉੱਡ ਗਏ। ਇਸ ਧੋਖੇ ਤੋਂ ਬਾਅਦ ਬਾਰਾਤੀ ਚੁੱਪਚਾਪ ਉੱਥੋਂ ਖਿਸਕ ਗਏ ਅਤੇ ਬਾਰਾਤ ਨੂੰ ਬਿਨਾਂ ਦੁਲਹਨ ਦੇ ਹੀ ਖਾਲੀ ਹੱਥ ਪਰਤਣਾ ਪਿਆ।

ਇੰਝ ਖੁੱਲ੍ਹਿਆ ਲਾੜੇ ਦਾ ਰਾਜ਼ 

ਜਾਣਕਾਰੀ ਅਨੁਸਾਰ, ਰਾਮਸਨੇਹੀਘਾਟ ਖੇਤਰ ਤੋਂ 13 ਫਰਵਰੀ ਨੂੰ ਬਾਰਾਤ ਆਈ ਸੀ। ਸ਼ਨੀਵਾਰ ਸਵੇਰੇ ਜਦੋਂ ਕੁਝ ਕਿੰਨਰ 'ਨੇਗ' ਲੈਣ ਪਹੁੰਚੇ ਤਾਂ ਉਨ੍ਹਾਂ ਨੇ ਲਾੜੇ ਨੂੰ ਦੇਖਦਿਆਂ ਹੀ ਪਛਾਣ ਲਿਆ। ਸ਼ੱਕ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਲਾੜੇ ਦੇ ਪਰਿਵਾਰ ਨੇ ਕਿੰਨਰਾਂ ਨੂੰ ਆਮ ਤੌਰ 'ਤੇ ਦਿੱਤੇ ਜਾਣ ਵਾਲੇ 1121 ਰੁਪਏ ਦੀ ਬਜਾਏ ਚੁੱਪਚਾਪ 23 ਹਜ਼ਾਰ ਰੁਪਏ ਫੜਾ ਦਿੱਤੇ। ਕਿੰਨਰਾਂ ਨੇ ਲਾੜੇ ਨੂੰ ਇਕਾਂਤ 'ਚ ਲੈ ਜਾ ਕੇ ਜਾਂਚ ਕੀਤੀ ਅਤੇ ਬਾਹਰ ਆ ਕੇ ਦੱਸਿਆ ਕਿ ਲਾੜਾ ਅਸਲ 'ਚ ਇਕ ਕਿੰਨਰ ਹੈ। ਜਦੋਂ ਕੁੜੀ ਵਾਲਿਆਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਲਾੜੇ ਨੇ ਖੁਦ ਵੀ ਇਸ ਗੱਲ ਨੂੰ ਕਬੂਲ ਕਰ ਲਿਆ।

ਮੌਕੇ ਤੋਂ ਫਰਾਰ ਹੋਏ ਬਾਰਾਤੀ 

ਲਾੜੇ ਦੀ ਸੱਚਾਈ ਸਾਹਮਣੇ ਆਉਂਦੇ ਹੀ ਵਿਆਹ ਵਾਲੇ ਘਰ 'ਚ ਹੜਕੰਪ ਮਚ ਗਿਆ। ਆਪਣੇ ਆਪ ਨੂੰ ਫਸਦਾ ਦੇਖ ਲਾੜੇ ਦੇ ਸਾਥੀ ਅਤੇ ਜ਼ਿਆਦਾਤਰ ਬਾਰਾਤੀ ਮੌਕੇ ਤੋਂ ਫਰਾਰ ਹੋ ਗਏ। ਲੜਕੀ ਦੇ ਪਰਿਵਾਰ ਮੁਤਾਬਕ ਇਹ ਰਿਸ਼ਤਾ 6 ਮਹੀਨੇ ਪਹਿਲਾਂ ਤੈਅ ਹੋਇਆ ਸੀ, ਪਰ ਉਨ੍ਹਾਂ ਨੂੰ ਇਸ ਸੱਚਾਈ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਕੁੜੀ ਵਾਲਿਆਂ ਨੇ ਕੋਈ ਵੱਡਾ ਹੰਗਾਮਾ ਨਹੀਂ ਕੀਤਾ, ਸਗੋਂ ਵਿਆਹ 'ਤੇ ਹੋਏ ਖਰਚੇ ਦੀ ਮੰਗ ਕੀਤੀ ਅਤੇ ਬਾਕੀ ਬਚੇ ਲੋਕਾਂ ਨੂੰ ਰਵਾਨਾ ਕਰ ਦਿੱਤਾ।

ਪਰਿਵਾਰ ਘਰ ਛੱਡ ਕੇ ਹੋਇਆ ਫਰਾਰ

ਘਟਨਾ ਤੋਂ ਬਾਅਦ ਜਦੋਂ ਜਾਂਚ ਟੀਮ ਲਾੜੇ ਦੇ ਘਰ ਪਹੁੰਚੀ ਤਾਂ ਉੱਥੇ ਸੰਨਾਟਾ ਪਸਰਿਆ ਹੋਇਆ ਸੀ। ਹਾਲਾਂਕਿ ਘਰ ਵਿਆਹ ਲਈ ਸਜਾਇਆ ਹੋਇਆ ਸੀ, ਪਰ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਮੌਜੂਦ ਨਹੀਂ ਸੀ। ਗੁਆਂਢੀਆਂ ਅਨੁਸਾਰ, ਭੇਦ ਖੁੱਲ੍ਹਣ ਦੇ ਡਰ ਤੋਂ ਲਾੜਾ ਅਤੇ ਉਸਦਾ ਪੂਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿਧਰੇ ਚਲਾ ਗਿਆ ਹੈ। ਫਿਲਹਾਲ ਇਸ ਅਜੀਬੋ-ਗਰੀਬ ਵਿਆਹ ਅਤੇ ਧੋਖੇ ਦੀ ਚਰਚਾ ਪੂਰੇ ਇਲਾਕੇ 'ਚ ਜ਼ੋਰਾਂ 'ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News