50 ਸਾਲ ਦੀ ਉਮਰ ''ਚ ਅਚਾਨਕ ਵਿਆਹ ਕਰਾਉਣ ''ਤੇ ਬੋਲੀ ਦਿੱਗਜ ਅਦਾਕਾਰਾ; ਪਿਆਰ ਨਹੀਂ ਸੀ, ਵਿਆਹ ਤਾਂ ਸਿਰਫ...
Thursday, Feb 19, 2026 - 03:38 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੀਨਾ ਗੁਪਤਾ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਚਰਚਾ ਵਿੱਚ ਰਹੀ ਹੈ। 50 ਸਾਲ ਦੀ ਉਮਰ ਵਿੱਚ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰਨ ਵਾਲੀ ਨੀਨਾ ਨੇ ਅਚਾਨਕ ਵਿਆਹ ਕਰਾਉਣ ਅਤੇ ਪਿਆਰ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ।

"ਮੈਨੂੰ ਪਿਆਰ-ਵਿਆਰ ਦੀ ਸਮਝ ਨਹੀਂ"
ਹਾਲ ਹੀ ਵਿੱਚ ਇਕ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਜਦੋਂ ਨੀਨਾ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਹ ਵਿਆਹ ਪਿਆਰ ਲਈ ਕੀਤਾ ਸੀ, ਤਾਂ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ। ਨੀਨਾ ਨੇ ਕਿਹਾ, "ਮੈਨੂੰ ਪਿਆਰ-ਵਿਆਰ ਜ਼ਿਆਦਾ ਸਮਝ ਨਹੀਂ ਆਉਂਦਾ। ਮੈਨੂੰ ਸਿਰਫ਼ ਆਪਣੇ ਬੱਚੇ ਨਾਲ ਪਿਆਰ ਸਮਝ ਆਉਂਦਾ ਹੈ, ਬਾਕੀ ਚੀਜ਼ਾਂ ਨੂੰ ਮੈਂ ਉਸ ਨਜ਼ਰੀਏ ਨਾਲ ਨਹੀਂ ਦੇਖਦੀ।" ਉਨ੍ਹਾਂ ਇਹ ਵੀ ਕਿਹਾ ਕਿ ਇਹ ਵਿਸ਼ਾ ਇੰਨਾ ਗੁੰਝਲਦਾਰ ਹੈ ਕਿ ਉਹ ਇਸ 'ਤੇ ਇਕ ਹੋਰ ਕਿਤਾਬ ਵੀ ਲਿਖ ਸਕਦੀ ਹੈ।

ਵਿਆਹ ਪਿੱਛੇ ਪਿਆਰ ਨਹੀਂ 'ਲੋੜ' ਸੀ ਵੱਡਾ ਕਾਰਨ
ਜਦੋਂ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਜੇ ਪਿਆਰ ਨਹੀਂ ਸੀ ਤਾਂ ਵਿਆਹ ਕਿਉਂ ਕੀਤਾ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਜ਼ਰੂਰਤ ਸੀ ਬਹੁਤ।" ਨੀਨਾ ਦਾ ਮੰਨਣਾ ਹੈ ਕਿ ਜੇਕਰ ਸਮਾਜ ਵਿੱਚ ਰਹਿਣਾ ਹੈ ਤਾਂ ਉਸ ਦੇ ਕੁਝ ਨਿਯਮ ਮੰਨਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਹੈ।
ਇਹ ਵੀ ਪੜ੍ਹੋ: ਸੰਗੀਤ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਮਰੀਕੀ ਰੈਪਰ ਨੇ 25 ਸਾਲ ਦੀ ਉਮਰ 'ਚ ਛੱਡੀ ਦੁਨੀਆ

ਵਿਆਹ ਤੋਂ ਬਾਅਦ ਬਦਲ ਗਿਆ ਲੋਕਾਂ ਦਾ ਨਜ਼ਰੀਆ
ਨੀਨਾ ਗੁਪਤਾ ਨੇ ਸਮਾਜ ਦੇ ਦੋਹਰੇ ਮਾਪਦੰਡਾਂ 'ਤੇ ਚੋਟ ਕਰਦਿਆਂ ਦੱਸਿਆ ਕਿ ਜਦੋਂ ਉਹ ਕੁਆਰੀ ਸੀ ਅਤੇ ਇਕੱਲੀ ਬਾਹਰ ਜਾਂਦੀ ਸੀ, ਤਾਂ ਲੋਕ ਉਨ੍ਹਾਂ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸਨ। ਪਰ ਵਿਆਹ ਤੋਂ ਬਾਅਦ ਉਹੀ ਨਜ਼ਰਾਂ ਬਦਲ ਗਈਆਂ। ਉਨ੍ਹਾਂ ਕਿਹਾ, "ਇਹ ਗੱਲ ਬੋਲਣੀ ਚੰਗੀ ਨਹੀਂ ਲੱਗਦੀ, ਪਰ ਸੱਚ ਇਹੀ ਹੈ ਕਿ ਵਿਆਹ ਕਰ ਲਓ ਤਾਂ ਸਭ ਠੀਕ ਹੋ ਜਾਂਦਾ ਹੈ।"
ਇਹ ਵੀ ਪੜ੍ਹੋ: ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ ਤੜਥੱਲੀ

ਸਿੰਗਲ ਮਦਰ ਵਜੋਂ ਕੱਟਿਆ ਔਖਾ ਸਮਾਂ
ਦੱਸਣਯੋਗ ਹੈ ਕਿ ਨੀਨਾ ਗੁਪਤਾ ਨੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਵਿਵਿਅਨ ਰਿਚਰਡਸ ਨਾਲ ਬਿਨਾਂ ਵਿਆਹ ਤੋਂ ਬੇਟੀ ਮਸਾਬਾ ਗੁਪਤਾ ਦਾ ਸਵਾਗਤ ਕੀਤਾ ਸੀ। ਉਨ੍ਹਾਂ ਨੇ ਇਕੱਲਿਆਂ ਹੀ ਮਸਾਬਾ ਦੀ ਪਰਵਰਿਸ਼ ਕੀਤੀ ਅਤੇ ਜ਼ਿੰਦਗੀ ਵਿੱਚ ਕਈ ਉਤਾਰ-ਚੜ੍ਹਾਅ ਦੇਖੇ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
70 ਦੀ ਉਮਰ ''ਚ ਚੌਥਾ ਵਿਆਹ ਤੇ 3 ਤਲਾਕ! ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਇਸ ਮਸ਼ਹੂਰ ਅਦਾਕਾਰ ਦੀ ''Love Life''
