ਦੂਜੇ ਵਿਆਹ ਤੋਂ ਬਾਅਦ 'ਮੱਥਾ ਫੜ' ਬਹਿ ਗਏ ਸ਼ਿਖ਼ਰ ਧਵਨ ! ਸੋਸ਼ਲ ਮੀਡੀਆ 'ਤੇ ਕੱਢੀ ਭੜਾਸ

Tuesday, Feb 24, 2026 - 02:12 PM (IST)

ਦੂਜੇ ਵਿਆਹ ਤੋਂ ਬਾਅਦ 'ਮੱਥਾ ਫੜ' ਬਹਿ ਗਏ ਸ਼ਿਖ਼ਰ ਧਵਨ ! ਸੋਸ਼ਲ ਮੀਡੀਆ 'ਤੇ ਕੱਢੀ ਭੜਾਸ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਨੇ 21 ਫਰਵਰੀ, 2026 ਨੂੰ ਆਇਰਿਸ਼ ਮਹਿਲਾ ਸੋਫੀ ਸ਼ਾਈਨ ਨਾਲ ਦੂਜਾ ਵਿਆਹ ਰਚਾਇਆ ਹੈ, ਪਰ ਇਸ ਖੁਸ਼ੀ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਨੇ ਉਨ੍ਹਾਂ ਨੂੰ ਕਾਫੀ ਦੁਖੀ ਕੀਤਾ ਹੈ। ਵਿਆਹ ਤੋਂ ਤੁਰੰਤ ਬਾਅਦ ਧਵਨ ਦੇ ਨਿੱਜੀ ਜੀਵਨ ਨੂੰ ਲੈ ਕੇ ਕਈ ਗਲਤ ਅਤੇ ਨਿਰਾਧਾਰ ਦਾਅਵੇ ਕੀਤੇ ਜਾ ਰਹੇ ਹਨ, ਜਿਸ 'ਤੇ ਹੁਣ ਕ੍ਰਿਕਟਰ ਨੇ ਖੁਦ ਸਪੱਸ਼ਟੀਕਰਨ ਦਿੱਤਾ ਹੈ।

ਕੀ ਸੀ ਉਹ 'ਫੇਕ' ਦਾਅਵਾ? 
ਇੰਟਰਨੈੱਟ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਧਵਨ ਦੀ ਸਾਬਕਾ ਪਤਨੀ ਆਇਸ਼ਾ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਕਦੇ ਦੂਜਾ ਵਿਆਹ ਨਹੀਂ ਕਰ ਸਕਣਗੇ। ਪੋਸਟ ਵਿੱਚ ਕਿਹਾ ਗਿਆ ਕਿ ਸ਼ਿਖਰ ਨੇ ਸੋਫੀ ਨਾਲ ਵਿਆਹ ਕਰਕੇ ਆਪਣੀ ਸਾਬਕਾ ਪਤਨੀ ਨੂੰ 'ਮੂੰਹ-ਤੋੜ ਜਵਾਬ' ਦਿੱਤਾ ਹੈ। ਸ਼ਿਖਰ ਧਵਨ ਨੇ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਦਿਆਂ ਕਿਹਾ ਕਿ ਉਨ੍ਹਾਂ ਅਤੇ ਆਇਸ਼ਾ ਵਿਚਕਾਰ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਸੀ।

ਸ਼ਿਖਰ ਧਵਨ ਦਾ ਅਧਿਕਾਰਤ ਬਿਆਨ 
ਧਵਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਕੁਝ ਅਜਿਹੀਆਂ ਪੋਸਟਾਂ ਦੇਖੀਆਂ ਹਨ ਜੋ ਮੇਰੇ ਨਿੱਜੀ ਜੀਵਨ ਬਾਰੇ ਗਲਤ ਅਤੇ ਨਿਰਾਸ਼ਾਜਨਕ ਗੱਲਾਂ ਕਰ ਰਹੀਆਂ ਹਨ। ਮੈਂ ਕਦੇ ਵੀ ਆਪਣੇ ਅਤੀਤ ਦਾ ਬੋਝ ਨਹੀਂ ਚੁੱਕਦਾ ਅਤੇ ਮੈਂ ਸਕਾਰਾਤਮਕਤਾ ਵਿੱਚ ਵਿਸ਼ਵਾਸ ਰੱਖਦਾ ਹਾਂ"। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਨਾਮ ਦੀ ਵਰਤੋਂ 'ਕਲਿੱਕ-ਬੇਟ' ਜਾਂ ਝੂਠੇ ਬਿਆਨਾਂ ਲਈ ਨਾ ਕੀਤੀ ਜਾਵੇ।

ਦੁਬਈ ਵਿੱਚ ਹੋਈ ਸੀ ਮੁਲਾਕਾਤ 
ਰਿਪੋਰਟਾਂ ਅਨੁਸਾਰ ਸ਼ਿਖਰ ਅਤੇ ਸੋਫੀ ਦੀ ਪਹਿਲੀ ਮੁਲਾਕਾਤ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੋਈ ਸੀ। ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਦੌਰਾਨ ਵੀ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ। ਇਸ ਸਾਲ 12 ਜਨਵਰੀ ਨੂੰ ਉਨ੍ਹਾਂ ਦੀ ਸਗਾਈ ਹੋਈ ਅਤੇ 21 ਫਰਵਰੀ ਨੂੰ ਇੱਕ ਨਿੱਜੀ ਸਮਾਗਮ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਵਿਆਹ ਵਿੱਚ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਵਰਗੇ ਦਿੱਗਜ ਖਿਡਾਰੀ ਵੀ ਸ਼ਾਮਲ ਹੋਏ, ਜਦਕਿ ਵਿਰਾਟ ਕੋਹਲੀ ਨੇ ਖਾਸ ਵਧਾਈ ਦਿੱਤੀ।


author

Tarsem Singh

Content Editor

Related News