Smile Plz! ਸੈਲਫੀ ਲੈਣ ''ਤੇ ਭੜਕਿਆ ਲਾੜਾ, ਸਟੇਜ ''ਤੇ ਹੀ ਲਾੜੀ ਨੂੰ ਮਾਰ ''ਤੀ ਲੱਤ, ਫਿਰ...
Sunday, Feb 22, 2026 - 03:11 PM (IST)
ਬਾਰਾਬੰਕੀ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਮਨਗਰ ਇਲਾਕੇ ਵਿੱਚ ਵਿਆਹ ਦੀਆਂ ਖ਼ੁਸ਼ੀਆਂ ਉਸ ਵੇਲੇ ਹਿੰਸਕ ਝੜਪ ਵਿੱਚ ਬਦਲ ਗਈਆਂ, ਜਦੋਂ ਜੈਮਾਲਾ ਦੌਰਾਨ ਸਟੇਜ 'ਤੇ ਸੈਲਫੀ ਲੈਣ ਨੂੰ ਲੈ ਕੇ ਲਾੜਾ ਆਪਣਾ ਆਪਾ ਖੋਹ ਬੈਠਾ। ਗੁੱਸੇ ਵਿੱਚ ਆਏ ਲਾੜੇ ਨੇ ਸਟੇਜ 'ਤੇ ਹੀ ਆਪਣੀ ਹੋਣ ਵਾਲੀ ਲਾੜੀ ਨੂੰ ਸਾਰਿਆਂ ਦੇ ਸਾਹਮਣੇ ਸ਼ਰੇਆਮ ਲੱਤ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਵੇਂ ਪੱਖ ਆਹਮੋ-ਸਾਹਮਣੇ ਹੋ ਗਏ ਅਤੇ ਜੰਮ ਕੇ ਸੋਟੀਆਂ ਤੇ ਕੁਰਸੀਆਂ ਚੱਲੀਆਂ।
ਇਹ ਵੀ ਪੜ੍ਹੋ : ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ ਸੈਨੀਟਾਈਜ਼ਰ ਪਾ ਕੇ ਲਾ 'ਤੀ ਅੱਗ
ਸੈਲਫੀ ਲੈਣ ਵਾਲੀ ਭੀੜ ਤੋਂ ਪਰੇਸ਼ਾਨ ਸੀ ਲਾੜਾ
ਜਾਣਕਾਰੀ ਅਨੁਸਾਰ ਬਹਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਵਿਸ਼ਾਲ ਦਾ ਵਿਆਹ ਗਣੇਸ਼ਪੁਰ ਦੀ ਰਹਿਣ ਵਾਲੀ ਨਿਸ਼ਾ ਨਾਲ ਤੈਅ ਹੋਇਆ ਸੀ। ਸ਼ੁੱਕਰਵਾਰ ਰਾਤ ਬਾਰਾਤ ਬੜੀ ਧੂਮਧਾਮ ਨਾਲ ਪਹੁੰਚੀ। ਜਦੋਂ ਲਾੜਾ-ਲਾੜੀ ਜੈਮਾਲਾ ਲਈ ਸਟੇਜ 'ਤੇ ਆਏ ਤਾਂ ਸੈਲਫੀ ਲੈਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਚਸ਼ਮਦੀਦਾਂ ਮੁਤਾਬਕ ਲਾੜਾ ਵਾਰ-ਵਾਰ ਲੋਕਾਂ ਨੂੰ ਸੈਲਫੀ ਲੈਣ ਤੋਂ ਰੋਕ ਰਿਹਾ ਸੀ ਪਰ ਭੀੜ ਨਹੀਂ ਹਟੀ। ਇਸੇ ਦੌਰਾਨ ਗੁੱਸੇ ਵਿੱਚ ਆਏ ਲਾੜੇ ਨੇ ਲਾੜੀ ਨੂੰ ਲੱਤ ਮਾਰ ਦਿੱਤੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਲਾੜੇ ਦੀ ਇਸ ਹਰਕਤ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਮੈਂਬਰ ਆਪਸ ਵਿਚ ਭੀੜ ਗਏ, ਜਿਸ ਦੌਰਾਨ ਉਨ੍ਹਾਂ ਨੇ ਇਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ
ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਫਿਰ ਇੰਝ ਹੋਈ ਸੁਲ੍ਹਾ
ਵਿਆਹ ਦੇ ਚਲ ਰਹੇ ਸਮਾਗਮ ਦੌਰਾਨ ਝੜਪ ਹੋਣ ਕਾਰਨ ਭਾਜੜਾਂ ਪੈ ਗਈਆਂ ਅਤੇ ਲੋਕਾਂ ਨੇ ਇੱਕ-ਦੂਜੇ 'ਤੇ ਕੁਰਸੀਆਂ ਅਤੇ ਲਾਠੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖ਼ੂਨੀ ਝੜਪ ਵਿੱਚ ਦੋਵਾਂ ਪਾਸਿਆਂ ਦੇ ਕੁੱਲ 5 ਲੋਕ ਜ਼ਖ਼ਮੀ ਹੋ ਗਏ। ਇਸ ਦੀ ਸੂਚਨਾ ਲੋਕਾਂ ਨੇ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਲਾੜੇ ਦੀ ਬਦਤਮੀਜ਼ੀ ਤੋਂ ਦੁਖੀ ਹੋ ਕੇ ਲਾੜੀ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਲੜਕੀ ਪੱਖ ਨੇ ਦੋਸ਼ ਲਾਇਆ ਕਿ ਲਾੜਾ ਨਸ਼ੇ ਵਿੱਚ ਸੀ। ਹਾਲਾਂਕਿ, ਦੇਰ ਰਾਤ ਪਿੰਡ ਦੇ ਪਤਵੰਤਿਆਂ ਨੇ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਕਰਵਾਇਆ। ਨੁਕਸਾਨ ਦੀ ਭਰਪਾਈ ਦਾ ਭਰੋਸਾ ਮਿਲਣ ਤੋਂ ਬਾਅਦ ਲਾੜੀ ਨੂੰ ਮਨਾਇਆ ਗਿਆ ਅਤੇ ਬਾਕੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਧੀ ਦੀ ਵਿਦਾਈ ਹੋਈ। ਸੀ.ਓ. ਗਰਿਮਾ ਪੰਤ ਨੇ ਦੱਸਿਆ ਕਿ ਦੋਵਾਂ ਪੱਖਾਂ ਵਿੱਚ ਸੁਲ੍ਹਾ ਹੋ ਗਈ ਹੈ ਅਤੇ ਕਿਸੇ ਵੱਲੋਂ ਵੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਫਿਲਹਾਲ ਪੁਲਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
