ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ

Friday, Jul 23, 2021 - 09:49 AM (IST)

ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ

ਜਰਮਨੀ/ਨਵੀਂ ਦਿੱਲੀ (ਵਿਸ਼ੇਸ਼) : ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਅਤੇ ਟੀਕਾਕਰਨ ਵਿਸਤਾਰ ਦਰਮਿਆਨ ਬਹੁਤ ਸਾਰੇ ਦੇਸ਼ਾਂ ਨੇ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ ਅਤੇ ਮੁਸਾਫ਼ਰਾਂ ਲਈ ਇਕ ਵਾਰ ਮੁੜ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਰਤੀ ਹਵਾਈ ਮੁਸਾਫਰਾਂ ਲਈ ਵਿਦੇਸ਼ਾਂ ਵਲੋਂ ਦਰਵਾਜ਼ੇ ਖੋਲ੍ਹੇ ਜਾਣ ਨਾਲ ਪਿਛਲੇ ਇਕ ਸਾਲ ਤੋਂ ਮਹਾਮਾਰੀ ਦੇ ਸੰਕਟ ’ਚੋਂ ਲੰਘ ਰਹੀ ਟਰੈਵਲ ਸਰਵਿਸ ਇੰਡਸਟ੍ਰੀ ਨੂੰ ਭਾਰੀ ਰਾਹਤ ਮਿਲੀ ਹੈ। ਇੰਡਸਟ੍ਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਲਦੀਵ, ਰੂਸ, ਸਵਿਟਜ਼ਰਲੈਂਡ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਵੱਖ-ਵੱਖ ਵਿਦੇਸ਼ੀ ਸਥਾਨਾਂ ਦੀ ਯਾਤਰਾ ਲਈ ਹਰ ਮਹੀਨੇ 35-38 ਫ਼ੀਸਦੀ ਇਨਕੁਆਇਰੀ ਵੱਧ ਰਹੀ ਹੈ ਕਿਉਂਕਿ ਕਈ ਦੇਸ਼ ਟੀਕਾਕਰਨ ਜਾਂ ਹੋਰ ਸ਼ਰਤਾਂ ਤਹਿਤ ਭਾਰਤੀ ਮੁਸਾਫ਼ਰਾਂ ਦਾ ਸਵਾਗਤ ਕਰ ਰਹੇ ਹਨ।

ਇਹ ਵੀ ਪੜ੍ਹੋ: 2024 ’ਚ ਹੋਣਗੇ ਇਤਿਹਾਸ ਦੇ ਰੋਮਾਂਚਕ ਵਿਆਹ, ਧਰਤੀ ਤੋਂ 1 ਲੱਖ ਫੁੱਟ ਉੱਪਰ ਪੁਲਾੜ 'ਚ ਤਾਰਿਆਂ ਵਿਚਾਲੇ ਲੈ ਸਕੋਗੇ 'ਫੇਰੇ'

ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਟਰੈਵਲ ਪੋਰਟਲ ‘ਮੇਕਮਾਈਟ੍ਰਿਪ’ ਨੇ ਪਿਛਲੇ ਮਹੀਨੇ ਦੀ ਤੁਲਨਾ ’ਚ ਜੁਲਾਈ ਵਿਚ ਇੰਟਰਨੈਸ਼ਨਲ ਹਾਲੀਡੇਜ਼ ਪੈਕੇਜ ਦੀ ਇਨਕੁਆਇਰੀ ਵਿਚ 35 ਫ਼ੀਸਦੀ ਦਾ ਵਾਧਾ ਵੇਖਿਆ ਹੈ, ਜਿਸ ਵਿਚ ਮਾਲਦੀਵ ਤੇ ਰੂਸ ਮਨਪਸੰਦ ਥਾਵਾਂ ਦੀ ਸੂਚੀ ਵਿਚ ਉੱਚ ਸਥਾਨ ’ਤੇ ਹਨ। ‘ਮੇਕਮਾਈਟ੍ਰਿਪ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਪੁਲ ਪ੍ਰਕਾਸ਼ ਨੇ ਦੱਸਿਆ ਕਿ ਹੋਰ ਯੂਰਪੀ ਦੇਸ਼ ਲਗਾਤਾਰ ਸਭ ਤੋਂ ਵੱਧ ਇਨਕੁਆਇਰੀ ਵਾਲੇ ਇੰਟਰਨੈਸ਼ਨਲ ਹਾਲੀਡੇਜ਼ ਪੈਕੇਜਾਂ ਦੀ ਸੂਚੀ ਵਿਚ ਥਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਟੀਕਾਕਰਨ ਦੇ ਨਤੀਜੇ ਵਜੋਂ ਪਹਿਲੀ ਲਹਿਰ ਦੀ ਤੁਲਨਾ ’ਚ ਦੂਜੀ ਲਹਿਰ ਤੋਂ ਬਾਅਦ ਕੌਮਾਂਤਰੀ ਯਾਤਰਾ ਵਿਚ ਵਸੂਲੀ ਦੀ ਗੁੰਜਾਇਸ਼ ਤੇ ਰਫ਼ਤਾਰ ਯਕੀਨੀ ਤੌਰ ’ਤੇ ਵੱਧ ਹੈ। ਆਉਣ ਵਾਲੇ ਮਹੀਨਿਆਂ ਵਿਚ ਅਸੀਂ ਵਿਸ਼ੇਸ਼ ਯਾਤਰਾ ਪਾਬੰਦੀਆਂ ਨਾਲ ਭਾਰਤੀ ਮੁਸਾਫ਼ਰਾਂ ਲਈ ਕੁਝ ਹੋਰ ਦੱਖਣ-ਪੂਰਬੀ ਏਸ਼ੀਆਈ ਟੂਰਿਸਟ ਹੌਟਸਪੌਟ ਖੋਲ੍ਹੇ ਜਾਣ ਦੀ ਉਮੀਦ ਕਰ ਰਹੇ ਹਾਂ।

ਇਹ ਵੀ ਪੜ੍ਹੋ: ਅਮਰੀਕੀ ਅਧਿਐਨ ’ਚ ਦਾਅਵਾ, ਭਾਰਤ ’ਚ ਕੋਰੋਨਾ ਕਾਰਨ ਲਗਭਗ 50 ਲੱਖ ਮੌਤਾਂ, ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ

ਥਾਮਸ ਕੁੱਕ (ਭਾਰਤ) ਨੇ 17 ਯੂਰਪੀ ਦੇਸ਼ਾਂ ਵਲੋਂ ਭਾਰਤ ਦੀ ਕੋਵਿਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਯੂਰਪ ਦੀ ਯਾਤਰਾ ਲਈ ਇਨਕੁਆਇਰੀ ਵਿਚ ਹਫ਼ਤਾ-ਦਰ-ਹਫ਼ਤਾ 50 ਫ਼ੀਸਦੀ ਦਾ ਵਾਧਾ ਵੇਖਿਆ ਹੈ। ਭਾਰਤ ਵਿਚ ਕੰਪਨੀ ਦੇ ਮੁਖੀ ਰਾਜੀਵ ਕਾਲੇ ਨੇ ਕਿਹਾ ਕਿ ਹੁਣੇ ਜਿਹੇ ਫਰਾਂਸ ਵਿਚ ਹਾਲੀਡੇਜ਼ ਤੇ ਐੱਮ. ਆਈ. ਸੀ. ਈ. (ਮੀਟਿੰਗ, ਇਨਸੈਂਟਿਵ, ਕਨਵੈਂਸ਼ਨ ਤੇ ਐਗਜ਼ੀਬਿਸ਼ਨ) ਲਈ ਵੀਜ਼ਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤ ਦੇ ਕਾਰਪੋਰੇਟ ਵੀ ਆਪਣੇ ਦੌਰੇ ਮੁੜ ਸ਼ੁਰੂ ਹੋਣ ਦੀ ਆਸ ਕਰ ਰਹੇ ਹਨ, ਜਿਨ੍ਹਾਂ ਵਿਚੋਂ ਕਈਆਂ ਨੇ ਆਪਣੇ ਅਨਸਪੈਂਟ ਬਜਟ ਨੂੰ ਬਰਕਰਾਰ ਰੱਖਿਆ ਹੈ। ਕੌਮਾਂਤਰੀ ਸਥਾਨਾਂ ਨੂੰ ਮੁੜ ਖੋਲ੍ਹਣਾ ਐੱਮ. ਆਈ. ਸੀ. ਈ. ਸੈਗਮੈਂਟ ਦੀ ਬਹਾਲੀ ਲਈ ਚੰਗਾ ਸੰਕੇਤ ਹੈ।

ਰੂਸ, ਸਵਿਟਜ਼ਰਲੈਂਡ, ਦੁਬਈ ਤੇ ਮਾਲਦੀਵ ਲਈ 100-800 ਦੇ ਲਗਭਗ ਵੱਖ-ਵੱਖ ਸਮੂਹਾਂ ਨੇ ਦਿਲਚਸਪੀ ਵਿਖਾਈ ਹੈ। ਵੀ. ਐੱਫ. ਐੱਸ. ਗਲੋਬਲ ਵਿਚ ਦੱਖਣੀ ਏਸ਼ੀਆਈ, ਮੱਧ ਪੂਰਬੀ ਅਤੇ ਉੱਤਰੀ ਅਫਰੀਕਾ ਤੇ ਅਮਰੀਕਾ ਦੇ ਖੇਤਰੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵਿਟੀ ਦਰਾਂ ਵਿਚ ਕਮੀ ਆਈ ਹੈ, ਇਸ ਲਈ ਸਾਨੂੰ ਆਸ ਹੈ ਕਿ ਇਹ ਜ਼ਿਆਦਾਤਰ ਦੇਸ਼ਾਂ ਨੂੰ ਭਾਰਤੀ ਮੁਸਾਫਰਾਂ ਲਈ ਆਪਣੀਆਂ ਹੱਦਾਂ ਖੋਲ੍ਹਣ ਪ੍ਰਤੀ ਉਤਸ਼ਾਹਿਤ ਕਰੇਗਾ।

ਇਹ ਵੀ ਪੜ੍ਹੋ: ਚੀਨ ’ਚ ਆਇਆ 1000 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ (ਤਸਵੀਰਾਂ)

ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਭਾਰਤੀ ਮੁਸਾਫ਼ਰ
ਜ਼ਿਆਦਾਤਰ ਦੇਸ਼ ਜਿਨ੍ਹਾਂ ਨੇ ਭਾਰਤੀ ਮੁਸਾਫਰਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ, ਉਨ੍ਹਾਂ ਆਪਣੀਆਂ ਹੱਦਾਂ ਵਿਚ ਦਾਖਲ ਹੋਣ ਤੋਂ ਬਾਅਦ ਲਾਜ਼ਮੀ ਕੁਆਰੰਟਾਈਨ ਦੀ ਮਿਆਦ ਵਿਚੋਂ ਲੰਘਣਾ ਲਾਜ਼ਮੀ ਕਰ ਦਿੱਤਾ ਹੈ। ਹਰੇਕ ਦੇਸ਼ ਲਈ ਕੁਆਰੰਟਾਈਨ ਦੀ ਮਿਆਦ ਵੱਖ-ਵੱਖ ਹੁੰਦੀ ਹੈ।

ਜਿਨ੍ਹਾਂ ਦੇਸ਼ਾਂ ਨੇ ਭਾਰਤੀ ਮੁਸਾਫ਼ਰਾਂ ਲਈ ਦਰਵਾਜ਼ੇ ਖੋਲ੍ਹੇ ਹਨ, ਉਹ ਇੰਝ ਹਨ–

ਦੇਸ਼ ਕੋਵਿਡ ਟੈਸਟ ਵੈਕਸੀਨੇਸ਼ਨ ਕੁਆਰੰਟਾਈਨ ਫਲਾਈਟ ਚਾਲੂ
ਸਵਿਟਜ਼ਰਲੈਂਡ 72 ਘੰਟੇ ਪਹਿਲਾਂ ਕੰਪਲੀਟ 10 ਦਿਨ ਚਾਲੂ
ਰੂਸ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਤੁਰਕੀ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਮਿਸਰ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਮਾਲਦੀਵ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 10 ਦਿਨ ਚਾਲੂ
ਸਾਊਥ ਅਫਰੀਕਾ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਯੂਕ੍ਰੇਨ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਸੇਸ਼ਲਜ਼ 72 ਘੰਟੇ ਪਹਿਲਾਂ ਕੰਪਲੀਟ 14 ਦਿਨ ਸਤੰਬਰ ’ਚ
ਸਰਬੀਆ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 7 ਦਿਨ ਚਾਲੂ
ਨੇਪਾਲ 72 ਘੰਟੇ ਪਹਿਲਾਂ ਕੰਪਲੀਟ 10 ਦਿਨ ਅਜੇ ਨਹੀਂ
ਯੂ. ਏ. ਈ. 48 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਅਜੇ ਨਹੀਂ
ਉਜ਼ਬੇਕਿਸਤਾਨ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਇਥੋਪੀਆ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ
ਜਰਮਨੀ 72 ਘੰਟੇ ਪਹਿਲਾਂ ਜ਼ਰੂਰੀ ਨਹੀਂ ਮੈਂਡੇਟਰੀ ਚਾਲੂ
ਕੈਨੇਡਾ 48 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਸਤੰਬਰ ’ਚ
ਆਈਲੈਂਡ 72 ਘੰਟੇ ਪਹਿਲਾਂ ਜ਼ਰੂਰੀ ਨਹੀਂ 14 ਦਿਨ ਚਾਲੂ

ਇਹ ਵੀ ਪੜ੍ਹੋ: 7 ਘੰਟੇ ਕਾਰ ਅੰਦਰ ਲੌਕ ਰਹਿਣ ਕਾਰਨ ਮਾਸੂਮ ਬੱਚੀ ਦੀ ਮੌਤ, ਮਹਿਲਾ ਬੰਦ ਕਰਕੇ ਭੁੱਲੀ

ਨੋਟ : ਸਾਰੀਆਂ ਕੋਵਿਡ ਟੈਸਟ ਰਿਪੋਰਟਾਂ ਦੇ ਨਾਲ ਕਿਊ. ਆਰ. ਕੋਡ ਲਾਜ਼ਮੀ ਹੈ।


author

cherry

Content Editor

Related News