ਦਿੱਲੀ ''ਚ ਪਾਣੀ ਨੂੰ ਲੈ ਕੇ ਤਿਵਾੜੀ ਨੇ ਲਿਖੀ ਕੇਜਰੀਵਾਲ ਨੂੰ ਚਿੱਠੀ, ਕਿਹਾ- ਲੋਕ ਡਰੇ ਹੋਏ ਹਨ

Wednesday, Nov 20, 2019 - 04:01 PM (IST)

ਦਿੱਲੀ ''ਚ ਪਾਣੀ ਨੂੰ ਲੈ ਕੇ ਤਿਵਾੜੀ ਨੇ ਲਿਖੀ ਕੇਜਰੀਵਾਲ ਨੂੰ ਚਿੱਠੀ, ਕਿਹਾ- ਲੋਕ ਡਰੇ ਹੋਏ ਹਨ

ਨਵੀਂ ਦਿੱਲੀ— ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਸ਼ਹਿਰ 'ਚ ਜਿਸ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਉਸ ਨੂੰ ਪੀਣ ਨੂੰ ਲੈ ਕੇ ਲੋਕ ਬਹੁਤ ਡਰੇ ਅਤੇ ਘਬਰਾਏ ਹੋਏ ਹਨ। ਦੱਸਣਯੋਗ ਹੈ ਕਿ ਭਾਰਤੀ ਮਾਨਕੀਕਰਨ ਬਿਊਰੋ (ਬੀ.ਆਈ.ਐੱਸ.) ਨੇ ਦਿੱਲੀ ਦੇ ਪੀਣ ਵਾਲੇ ਪਾਣੀ ਨੂੰ 'ਜ਼ਹਿਰੀਲਾ' ਦੱਸਿਆ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕੇਂਦਰੀ ਮੰਤਰੀਆਂ ਅਤੇ ਭਾਜਪਾ ਨੇਤਾਵਾਂ 'ਤੇ ਪੀਣ ਦੇ ਪਾਣੀ ਨੂੰ ਲੈ ਕੇ ਡਰਾਉਣ ਦਾ ਦੋਸ਼ ਲਗਾਇਆ ਸੀ। ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸ਼ਨੀਵਾਰ ਨੂੰ ਬੀ.ਆਈ.ਐੱਸ. ਦੇ ਅਧਿਐਨ ਦਾ ਦੂਜਾ ਹਿੱਸਾ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਕਿ ਦਿੱਲੀ, ਕੋਲਕਾਤਾ ਅਤੇ ਚੇਨਈ, ਪੀਣ ਵਾਲੇ ਪਾਣੀ ਦੀ ਗੁਣਵੱਤਾ ਮਾਪਣ ਵਾਲੇ 11 'ਚੋਂ 10 ਮਾਪਦੰਡਾਂ 'ਤੇ ਖਰੇ ਨਹੀਂ ਉਤਰ ਸਕੇ।

ਤਿਵਾੜੀ ਨੇ ਆਪਣੀ ਚਿੱਠੀ 'ਚ ਦਾਅਵਾ ਕੀਤਾ,''ਜਦੋਂ ਤੋਂ ਬੀ.ਆਈ.ਐੱਸ. ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਸਪਲਾਈ ਕੀਤਾ ਜਾ ਰਿਹਾ ਪਾਣੀ ਜ਼ਹਿਰੀਲਾ ਹੈ, ਉਦੋਂ ਤੋਂ ਦਿੱਲੀ ਦੇ ਲੋਕ ਬੇਹੱਦ ਡਰੇ ਹੋਏ ਹਨ। ਦਿੱਲੀ 'ਚ ਪਾਣੀ ਦੀ ਤੁਸੀਂ ਸਪਲਾਈ ਕਰ ਰਹੇ ਹੋ, ਉਸ ਨੂੰ ਪੀਣ ਨੂੰ ਲੈ ਕੇ ਲੋਕ ਡਰੇ ਹੋਏ ਹਨ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਲੋਕਾਂ ਨੇ ਫੋਨ ਕੀਤਾ ਅਤੇ ਮੁਲਾਕਾਤ ਕੀਤੀ, ਜੋ ਆਪਣੇ ਪਰਿਵਾਰ ਦੇ ਮੈਂਬਰਾਂ, ਵਿਸ਼ੇਸ਼ ਕਰ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।


author

DIsha

Content Editor

Related News