ਮਨੋਜ ਸਿਨਹਾ ਨੇ ਮਹਾਮਾਇਆ-ਪੀਰਖੋ ਰੋਪਵੇਅ ਪ੍ਰਾਜੈਕਟ ਦਾ ਕੀਤਾ ਉਦਘਾਟਨ, ਇਹ ਹੈ ਖ਼ਾਸੀਅਤ
Saturday, Jul 17, 2021 - 10:29 AM (IST)
ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮਹਾਮਾਇਆ-ਪੀਰਖੋ ਰੋਪਵੇਅ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤਾ। ਸਿਨਹਾ ਨੇ ਪੀਰਖੋ-ਮਹਾਮਾਇਆ ਰੋਪਵੇਅ ਦਾ ਉਦਘਾਟਨ ਕੀਤਾ ਜੋ 1184 ਮੀਟਰ ਲੰਬਾ ਹੈ, ਜਿਸ 'ਚ 7 ਟਾਵਰ ਲੱਗੇ ਹਨ। ਇਸ ਰੋਪਵੇਅ 'ਚ ਵਿਦੇਸ਼ੀ ਆਧੁਨਿਕ ਉਪਕਰਣ ਲਗਾਏ ਗਏ ਹਨ, ਜਿਨ੍ਹਾਂ 'ਚ 16 ਕੈਬਿਨ ਵੀ ਲੱਗੇ ਹਨ।
ਇਕ ਅਧਿਕਾਰੀ ਨੇ ਕਿਹਾ,''ਹਰੇਕ ਕੈਬਿਨ 'ਚ 6 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਕੋਰੋਨਾ ਵਾਇਰਸ ਪ੍ਰੋਟੋਕਾਲ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਇਕ ਕੈਬਿਨ 'ਚ ਤਿੰਨ ਤੋਂ ਚਾਰ ਲੋਕ ਹੀ ਬੈਠ ਸਕਦੇ ਹਨ।'' ਉਨ੍ਹਾਂ ਕਿਹਾ ਕਿ ਰੋਪਵੇਅ ਦੇ ਚਾਲੂ ਹੋਣ ਨਾਲ ਜੰਮੂ 'ਚ ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ। ਗੰਡੋਲਾ ਦੀ ਤਰਜ 'ਤੇ ਬਣੇ ਇਸ ਰੋਪਵੇਅ ਦੀ ਸਵਾਰੀ ਦੌਰਾਨ ਲੋਕਾਂ ਦੀ 'ਸੂਰੀਆਪੁਤਰੀ' ਨਦੀ ਦਾ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲੇਗਾ, ਜਿਸ ਨੂੰ ਆਮ ਤੌਰ 'ਤੇ ਤਵੀ ਨਦੀ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜੋ ਪੁਰਾਣੇ ਸ਼ਹਿਰ ਅਤੇ ਜੰਮੂ ਦੇ ਦਰਸ਼ਨ ਵਾਲੇ ਸਥਾਨਾਂ 'ਚੋਂ ਇਕ ਹੈ।