ਮੈਂਗਲੁਰੂ ’ਚ ਇਕ ਵਿਅਕਤੀ ਨਾਲ 1 ਕਰੋੜ 38 ਲੱਖ ਦੀ ਠੱਗੀ
Tuesday, Jan 20, 2026 - 10:24 PM (IST)
ਮੈਂਗਲੁਰੂ (ਭਾਸ਼ਾ) – ਕਰਨਾਟਕ ਦੇ ਮੈਂਗਲੁਰੂ ਵਿਚ ਇਕ ਵਿਅਕਤੀ ਨਾਲ ਸ਼ੇਅਰ ਬਾਜ਼ਾਰ ਵਿਚ ਆਨਲਾਈਨ ਨਿਵੇਸ਼ ਦੇ ਨਾਂ ’ਤੇ 1 ਕਰੋੜ 38 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਠੱਗਾਂ ਨੇ ਵ੍ਹਟਸਐਪ ਰਾਹੀਂ ਸੰਪਰਕ ਕਰ ਕੇ ਵੱਧ ਮੁਨਾਫਾ ਦੇਣ ਦਾ ਲਾਲਚ ਦਿੱਤਾ। ਠੱਗਾਂ ਨੇ ਪੀੜਤ ਵਿਅਕਤੀ ਨੂੰ 17 ਦਸੰਬਰ ਤੇ 14 ਜਨਵਰੀ ਦੇ ਵਿਚਕਾਰ ਲਿੰਕ ਭੇਜ ਕੇ ਉਨ੍ਹਾਂ ’ਤੇ ਨਿੱਜੀ ਵੇਰਵਾ ਪਾਉਣ ਅਤੇ ਵੱਖ-ਵੱਖ ਬੈਂਕ ਖਾਤਿਆਂ ਵਿਚ 1,38,20,060 ਰੁਪਏ ਟਰਾਂਸਫਰ ਕਰਨ ਲਈ ਕਿਹਾ।
ਇਹ ਧੋਖਾਦੇਹੀ 15 ਜਨਵਰੀ ਨੂੰ ਉਸ ਵੇਲੇ ਉਜਾਗਰ ਹੋਈ ਜਦੋਂ ਪੀੜਤ ਨੇ ਵਾਅਦੇ ਮੁਤਾਬਕ ਲਾਭ ਦੇ ਨਾਲ ਨਿਵੇਸ਼ ਕੀਤੀ ਗਈ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
