''ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...''; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !

Friday, Mar 06, 2026 - 09:39 AM (IST)

''ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...''; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !

ਮੁੰਬਈ (ਏਜੰਸੀ) : ਮਨੋਰੰਜਨ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬਾਲੀਵੁੱਡ ਅਦਾਕਾਰਾ ਵਰਸ਼ਾ ਉਸਗਾਂਵਕਰ ਸਣੇ ਮਰਾਠੀ ਸਿਨੇਮਾਂ ਦੀਆਂ ਕਈ ਅਭਿਨੇਤਰੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਮੁੰਬਈ ਪੁਲਸ ਅਨੁਸਾਰ, ਇੱਕ ਵਿਅਕਤੀ ਨੇ ਖੁਦ ਨੂੰ ਬਿਲਡਰ ਅਤੇ ਫਿਲਮ ਨਿਰਮਾਤਾ ਦੱਸ ਕੇ ਅਦਾਕਾਰਾ ਅਤੇ ਉਸਦੇ ਸਾਥੀਆਂ ਨੂੰ ਕਰੀਬ 47 ਲੱਖ ਰੁਪਏ ਦਾ ਚੂਨਾ ਲਗਾਇਆ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਕਿਵੇਂ ਹੋਈ ਠੱਗੀ?

ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਰਾਠੀ ਫਿਲਮਾਂ ਅਤੇ ਥੀਏਟਰ ਨਾਲ ਜੁੜੀ ਅਦਾਕਾਰਾ ਮ੍ਰਿਣਾਲਿਨੀ ਸੁਭਾਸ਼ ਜੰਭਲੇ ਨੇ ਦਰਜ ਕਰਵਾਈ ਹੈ। ਮੁਲਜ਼ਮ ਦਾ ਨਾਮ ਅਵਿਨਾਸ਼ ਜਾਧਵ ਦੱਸਿਆ ਜਾ ਰਿਹਾ ਹੈ। ਜਾਧਵ ਨੇ ਖੁਦ ਨੂੰ ਇੱਕ ਵੱਡਾ ਬਿਲਡਰ ਦੱਸਿਆ ਅਤੇ ਡੋਂਬੀਵਲੀ ਵਿੱਚ ਇੱਕ ਉਸਾਰੀ ਪ੍ਰੋਜੈਕਟ ਵਿੱਚ ਨਿਵੇਸ਼ ਕਰਨ 'ਤੇ ਮੋਟਾ ਮੁਨਾਫਾ ਦੇਣ ਦਾ ਲਾਲਚ ਦਿੱਤਾ। ਉਸਨੇ ਭਰੋਸਾ ਦਿੱਤਾ ਸੀ ਕਿ ਇੱਕ ਸਾਲ ਦੇ ਅੰਦਰ ਨਿਵੇਸ਼ ਕੀਤੀ ਗਈ ਸਾਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Spider Man ਦਾ ਹੋ ਗਿਆ ਵਿਆਹ ! ਚੁੱਪ-ਚਪੀਤੇ ਆਪਣੀ ਗਰਲਫ੍ਰੈਂਡ ਨਾਲ ਜ਼ਿੰਦਗੀ ਭਰ ਸਾਥ ਦੇਣ ਦਾ ਕੀਤਾ ਵਾਅਦਾ

PunjabKesari

ਭਰੋਸਾ ਜਿੱਤਣ ਲਈ ਖੇਡੀ ਚਾਲ

ਨਵੰਬਰ 2019 ਤੋਂ ਫਰਵਰੀ 2020 ਦੇ ਵਿਚਕਾਰ, ਵਰਸ਼ਾ ਉਸਗਾਂਵਕਰ, ਮ੍ਰਿਣਾਲਿਨੀ ਅਤੇ ਤਿੰਨ ਹੋਰਾਂ ਨੇ ਮਿਲ ਕੇ ਚੈੱਕ ਅਤੇ ਆਨਲਾਈਨ ਟ੍ਰਾਂਸਫਰ ਰਾਹੀਂ ਜਾਧਵ ਨੂੰ 47 ਲੱਖ ਰੁਪਏ ਦਿੱਤੇ। ਸ਼ੁਰੂਆਤ ਵਿੱਚ ਮੁਲਜ਼ਮ ਨੇ ਭਰੋਸਾ ਜਿੱਤਣ ਲਈ 4.52 ਲੱਖ ਰੁਪਏ ਵਾਪਸ ਵੀ ਕੀਤੇ, ਪਰ ਬਾਅਦ ਵਿੱਚ ਭੁਗਤਾਨ ਬੰਦ ਕਰ ਦਿੱਤਾ ਅਤੇ ਆਪਣਾ ਫ਼ੋਨ ਤੇ ਪਤਾ ਦੋਵੇਂ ਬਦਲ ਲਏ।

ਇਹ ਵੀ ਪੜ੍ਹੋ: IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੱਬੇ ਹੋਏ 'ਰਾਜ਼'

PunjabKesari

ਧਮਕੀਆਂ ਤੱਕ ਪਹੁੰਚੀ ਗੱਲ

ਜਦੋਂ ਪੀੜਤਾਂ ਨੇ ਡੋਂਬੀਵਲੀ ਜਾ ਕੇ ਜਾਧਵ ਨੂੰ ਘੇਰਿਆ, ਤਾਂ ਉਸਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਲਟਾ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸਨੇ ਚੁਣੌਤੀ ਦਿੱਤੀ ਕਿ "ਜੋ ਕਰਨਾ ਹੈ ਕਰ ਲਵੋ, ਪੈਸੇ ਨਹੀਂ ਮਿਲਣਗੇ।" ਮੁੰਬਈ ਦੇ ਸ਼ਿਵਾਜੀ ਪਾਰਕ ਪੁਲਸ ਸਟੇਸ਼ਨ ਵਿੱਚ ਅਵਿਨਾਸ਼ ਜਾਧਵ ਖਿਲਾਫ ਧਾਰਾ 420 (ਧੋਖਾਧੜੀ) ਅਤੇ 506 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਨੇ ਇਸੇ ਤਰ੍ਹਾਂ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।

ਇਹ ਵੀ ਪੜ੍ਹੋ: ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ ਤਾਂ ਨੀਂਦ ਉੱਡ ਗਈ..'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News