ਹੈਰਾਨੀਜਨਕ ਮਾਮਲਾ! ਸ਼ਖਸ ਨੇ ਨੀਂਦ ’ਚ ਨਿਗਲੇ ਨਕਲੀ ਦੰਦ

Monday, Dec 16, 2024 - 03:26 PM (IST)

ਹੈਰਾਨੀਜਨਕ ਮਾਮਲਾ! ਸ਼ਖਸ ਨੇ ਨੀਂਦ ’ਚ ਨਿਗਲੇ ਨਕਲੀ ਦੰਦ

ਵਿਸ਼ਾਖਾਪੱਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ’ਚ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਨੀਂਦ ’ਚ ਆਪਣੇ ਨਕਲੀ ਦੰਦ (ਡੈਂਟਲ ਸੈੱਟ) ਨਿਗਲ ਲਏ, ਜੋ ਉਸ ਦੇ ਫੇਫੜਿਆਂ ’ਚ ਫਸ ਗਏ। ਮਿਲੀ ਜਾਣਕਾਰੀ ਅਨੁਸਾਰ ਵਿਸ਼ਾਖਾਪੱਟਨਮ ਦੇ 52 ਸਾਲਾ ਇਕ ਕਰਮੀ ਨੇ ਲੱਗਭਗ 2-3 ਸਾਲ ਪਹਿਲਾਂ ਇਕ ਫਿਕਸਡ ਡੈਂਟਲ ਸੈੱਟ ਲਗਵਾਇਆ ਸੀ।

ਕਿਮਸ ਆਈਕਾਨ ਹਸਪਤਾਲ ਨੇ ਐਤਵਾਰ ਨੂੰ ਇਥੇ ਇਕ ਬਿਆਨ ’ਚ ਦੱਸਿਆ ਕਿ ਸਥਾਈ ਤੌਰ ’ਤੇ ਫਿਕਸ ਰਹਿਣ ਲਈ ਡਿਜ਼ਾਈਨ ਕੀਤੇ ਜਾਣ ਦੇ ਬਾਵਜੂਦ ਅਜਿਹੇ ਸੈੱਟ ਕਦੇ-ਕਦੇ ਢਿੱਲੇ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਸੌਂ ਰਿਹਾ ਸੀ ਤਾਂ ਡੈਂਟਲ ਸੈੱਟ ਨਿਕਲ ਗਿਆ ਅਤੇ ਅਣਜਾਣੇ ’ਚ ਉਸ ਨੇ ਇਸ ਨੂੰ ਨਿਗਲ ਲਿਆ। ਇਹ ਉਸ ਦੇ ਸੱਜੇ ਫੇਫੜੇ ਤੱਕ ਚਲਾ ਗਿਆ ਅਤੇ ਵਿਚਲੇ ਹਿੱਸੇ ’ਚ ਫਸ ਗਿਆ। ਹਸਪਤਾਲ ਦੇ ਕੰਸਲਟੈਂਟ ਇੰਟਰਵੈਂਸ਼ਨਲ ਪਲਮੋਨੋਲਾਜਿਸਟ ਡਾ. ਸੀ. ਐੱਚ. ਭਰਤ ਨੇ ਕਿਹਾ ਕਿ ਡੈਂਟਲ ਸੈੱਟ ਨੂੰ ਸੁਰੱਖਿਅਤ ਤਰੀਕੇ ਨਾਲ ਕੱਢ ਲਿਆ ਗਿਆ। ਇਸ ਦੌਰਾਨ ਸਿਰਫ ਮੂੰਹ ਦੇ ਅੰਦਰ ਮਾਮੂਲੀ ਜ਼ਖਮ ਆਇਆ, ਜਿਸ ਦਾ ਤੁਰੰਤ ਇਲਾਜ ਕੀਤਾ ਗਿਆ।


author

Tanu

Content Editor

Related News