ਹੈਂ ! ਇਸ ਬੰਦੇ ਦੇ 32 ਨਹੀਂ ਸਗੋਂ ਪੂਰੇ ਨੇ 42 ਦੰਦ
Friday, Mar 06, 2026 - 04:15 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਜ਼ਿਆਦਾਤਰ ਲੋਕਾਂ ਦੇ ਮੂੰਹ 'ਚ 32 ਦੰਦ ਹੁੰਦੇ ਹਨ, ਪਰ ਮਲੇਸ਼ੀਆ ਦੇ ਇੱਕ ਆਦਮੀ ਕੋਲ ਇਸ ਤੋਂ ਕਿਤੇ ਵੱਧ ਦੰਦ ਹਨ। ਇਸੇ ਲਈ ਉਸਦੀ ਮੁਸਕਰਾਹਟ ਨੇ ਉਸਨੂੰ ਇੱਕ ਵਿਲੱਖਣ ਵਿਸ਼ਵ ਰਿਕਾਰਡ ਦਿਵਾਇਆ ਹੈ। ਪ੍ਰਤਾਬ ਮੁਨਿਆਂਡੀ ਨਾਮਕ ਇਸ ਆਦਮੀ ਦੇ ਕੁੱਲ 42 ਦੰਦ ਹਨ, ਜੋ ਕਿ ਇੱਕ ਆਦਮੀ ਦੇ ਮੂੰਹ ਵਿੱਚ ਸਭ ਤੋਂ ਵੱਧ ਦੰਦਾਂ ਦਾ ਰਿਕਾਰਡ ਮੰਨਿਆ ਜਾਂਦਾ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ 5 ਮਾਰਚ 2026 ਨੂੰ ਇਸ ਅਨੋਖੇ ਰਿਕਾਰਡ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਥਾਬ ਦੇ ਮੂੰਹ ਵਿੱਚ ਆਮ ਇਨਸਾਨ ਨਾਲੋਂ 10 ਦੰਦ ਜ਼ਿਆਦਾ ਹਨ। ਸੰਸਥਾ ਨੇ ਪ੍ਰਥਾਬ ਦੀਆਂ ਤਸਵੀਰਾਂ ਦੇ ਨਾਲ-ਨਾਲ ਉਸ ਦੇ ਦੰਦਾਂ ਦੇ ਐਕਸ-ਰੇਅ (X-ray) ਵੀ ਸਾਂਝੇ ਕੀਤੇ ਹਨ, ਜਿਸ ਵਿੱਚ ਉਸ ਦੇ ਵਾਧੂ ਦੰਦ ਸਾਫ਼ ਨਜ਼ਰ ਆ ਰਹੇ ਹਨ।
SMILE 😁
— Guinness World Records (@GWR) March 5, 2026
Prathab Muniandy from Malaysia has 42 teeth, 10 more than usual, meaning he holds the record for most teeth in a person’s mouth (male) 🦷 pic.twitter.com/NmWrPyGVUw
ਦੋ ਡਾਕਟਰਾਂ ਨੇ ਕੀਤੀ ਜਾਂਚ
ਇਸ ਰਿਕਾਰਡ ਨੂੰ ਅਧਿਕਾਰਤ ਤੌਰ 'ਤੇ ਦਰਜ ਕਰਨ ਤੋਂ ਪਹਿਲਾਂ ਪ੍ਰਥਾਬ ਦੇ ਦਾਅਵੇ ਦੀ ਪੂਰੀ ਜਾਂਚ ਕੀਤੀ ਗਈ। ਦੋ ਦੰਦਾਂ ਦੇ ਮਾਹਿਰਾਂ (Dentists) ਨੇ ਉਸ ਦੇ ਮੂੰਹ ਦੀ ਜਾਂਚ ਕੀਤੀ ਅਤੇ ਜਦੋਂ ਇਹ ਮੈਡੀਕਲ ਤੌਰ 'ਤੇ ਸਾਬਤ ਹੋ ਗਿਆ ਕਿ ਉਸ ਦੇ 42 ਦੰਦ ਹਨ, ਤਾਂ ਹੀ ਉਸ ਦਾ ਨਾਂ ਵਿਸ਼ਵ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ।
ਸੋਸ਼ਲ ਮੀਡੀਆ 'ਤੇ ਚਰਚਾ
ਇਹ ਖ਼ਬਰ ਵਾਇਰਲ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦਿਲਚਸਪ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਯੂਜ਼ਰਸ ਮਜ਼ਾਕ ਵਿੱਚ ਲਿਖ ਰਹੇ ਹਨ ਕਿ ਪ੍ਰਥਾਬ ਨੂੰ ਹੁਣ ਖਾਸ ਕਿਸਮ ਦੇ ਟੂਥਬਰੱਸ਼ ਦੀ ਲੋੜ ਪਵੇਗੀ, ਜਦਕਿ ਕਈ ਉਸ ਦੀ ਇਸ ਅਨੋਖੀ ਵਿਸ਼ੇਸ਼ਤਾ 'ਤੇ ਹੈਰਾਨੀ ਜਤਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
