ਵਿਸ਼ਵ ਨੀਂਦ ਦਿਵਸ: ਹੁਣ ਨੀਂਦ ਲਈ ਹੋ ਰਹੀਆਂ ਨੇ ਵਿਸ਼ੇਸ਼ ਯਾਤਰਾਵਾਂ, ਜਾਣੋ ਪੂਰੀ ਰਿਪੋਰਟ

Friday, Mar 13, 2026 - 09:25 AM (IST)

ਵਿਸ਼ਵ ਨੀਂਦ ਦਿਵਸ: ਹੁਣ ਨੀਂਦ ਲਈ ਹੋ ਰਹੀਆਂ ਨੇ ਵਿਸ਼ੇਸ਼ ਯਾਤਰਾਵਾਂ, ਜਾਣੋ ਪੂਰੀ ਰਿਪੋਰਟ

ਨਵੀਂ ਦਿੱਲੀ-  ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ, ਦਫ਼ਤਰ ਦਾ ਕੰਮ ਅਤੇ ਮੋਬਾਈਲ ਫ਼ੋਨ ਦੀ ਲਗਾਤਾਰ ਵਰਤੋਂ ਨੇ ਸਾਡੀ ਨੀਂਦ ਖੋਹ ਲਈ ਹੈ। ਇਹੀ ਕਾਰਨ ਹੈ ਕਿ ਹੁਣ ਦੁਨੀਆ ਭਰ 'ਚ 'ਸਲੀਪ ਟੂਰਿਜ਼ਮ' (Sleep Tourism) ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਹੁਣ ਘੁੰਮਣ-ਫਿਰਨ ਲਈ ਨਹੀਂ, ਸਗੋਂ ਸਿਰਫ਼ ਸ਼ਾਂਤੀ ਨਾਲ ਸੌਣ ਲਈ ਛੁੱਟੀਆਂ ਲੈ ਰਹੇ ਹਨ।

ਕੀ ਹੈ 'ਸਲੀਪ ਟੂਰਿਜ਼ਮ'?

ਇਸ ਖਾਸ ਰੁਝਾਨ 'ਚ ਹੋਟਲ ਅਤੇ ਰਿਜ਼ੌਰਟ ਮਹਿਮਾਨਾਂ ਨੂੰ ਆਮ ਸਹੂਲਤਾਂ ਦੀ ਬਜਾਏ 'ਸਲੀਪ ਪੈਕੇਜ' ਦਿੰਦੇ ਹਨ। ਇਸ 'ਚ ਸ਼ਾਮਲ ਹੁੰਦਾ ਹੈ :-

ਬਾਹਰੀ ਸ਼ੋਰ ਤੋਂ ਪੂਰੀ ਤਰ੍ਹਾਂ ਮੁਕਤੀ

- ਖਾਸ ਤੌਰ 'ਤੇ ਡਿਜ਼ਾਈਨ ਕੀਤੇ ਗਏ ਬਿਸਤਰੇ ਜੋ ਗੂੜ੍ਹੀ ਨੀਂਦ ਲਿਆਉਣ 'ਚ ਮਦਦ ਕਰਦੇ ਹਨ।
- ਯੋਗਾ, ਮੈਡੀਟੇਸ਼ਨ (ਧਿਆਨ), ਸਪਾ ਟ੍ਰੀਟਮੈਂਟ ਅਤੇ ਅਜਿਹਾ ਭੋਜਨ ਜੋ ਵਧੀਆ ਨੀਂਦ ਲਈ ਸਹਾਇਕ ਹੋਵੇ।

ਸਕੂਨ ਭਰੀ ਨੀਂਦ ਲਈ ਦੁਨੀਆ ਦੀਆਂ ਸਭ ਤੋਂ ਵਧੀਆ ਥਾਵਾਂ :- 

ਰਿਸ਼ੀਕੇਸ਼
- ਗੰਗਾ ਕਿਨਾਰੇ ਸ਼ਾਂਤੀ ਅਤੇ ਯੋਗ-ਧਿਆਨ ਦੇ ਵਿਚਕਾਰ ਗੂੜ੍ਹੀ ਨੀਂਦ ਲਈ ਦੁਨੀਆ ਭਰ 'ਚ ਮਸ਼ਹੂਰ ਹੈ।

ਸਵਿਟਜ਼ਰਲੈਂਡ
- ਪਹਾੜਾਂ ਦੀ ਸ਼ਾਂਤੀ ਅਤੇ ਤਾਜ਼ੀ ਹਵਾ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ।

ਕੋਸਟਾ ਰੀਕਾ
- ਕੁਦਰਤ ਦੀ ਗੋਦ 'ਚ ਬਣੇ 'ਈਕੋ-ਲੌਜ' ਸੌਣ ਲਈ ਸਭ ਤੋਂ ਸ਼ਾਂਤ ਮਾਹੌਲ ਪ੍ਰਦਾਨ ਕਰਦੇ ਹਨ।

ਆਈਸਲੈਂਡ
- ਇੱਥੋਂ ਦਾ ਠੰਢਾ ਮੌਸਮ ਅਤੇ ਰਾਤ ਦਾ ਸੰਨਾਟਾ ਲੰਬੀ ਤੇ ਆਰਾਮਦਾਇਕ ਨੀਂਦ ਲਈ ਬਿਹਤਰ ਹੈ।

61% ਭਾਰਤੀ ਨਹੀਂ ਲੈ ਪਾ ਰਹੇ ਪੂਰੀ ਨੀਂਦ 

ਇਕ ਰਿਪੋਰਟ ਅਨੁਸਾਰ, ਭਾਰਤ ਦੀ 64% ਸ਼ਹਿਰੀ ਆਬਾਦੀ ਸਵੇਰੇ 7 ਵਜੇ ਤੋਂ ਪਹਿਲਾਂ ਉੱਠ ਜਾਂਦੀ ਹੈ ਅਤੇ ਲਗਭਗ 61% ਲੋਕ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ 7 ਤੋਂ 9 ਘੰਟੇ ਦੀ ਨੀਂਦ ਜ਼ਰੂਰੀ ਹੈ। ਇਸੇ ਥਕਾਵਟ ਨੂੰ ਦੂਰ ਕਰਨ ਲਈ ਹੁਣ ਲੋਕ ਅਜਿਹੀਆਂ ਥਾਵਾਂ ਲੱਭ ਰਹੇ ਹਨ ਜਿੱਥੇ ਉਹ ਆਪਣੇ ਸਰੀਰ ਅਤੇ ਦਿਮਾਗ ਨੂੰ 'ਰੀਸੈੱਟ' ਕਰ ਸਕਣ।

 


author

Sunaina

Content Editor

Related News