ਸ਼ਰਾਬੀ ਵਿਅਕਤੀ ਨੇ ਪਤਨੀ ਅਤੇ 6 ਸਾਲਾ ਪੁੱਤਰ ਦਾ ਕੀਤਾ ਕਤਲ, ਲਾਸ਼ਾਂ ਖੂਹ ''ਚ ਸੁੱਟੀਆਂ

Thursday, Jun 17, 2021 - 05:22 PM (IST)

ਸ਼ਰਾਬੀ ਵਿਅਕਤੀ ਨੇ ਪਤਨੀ ਅਤੇ 6 ਸਾਲਾ ਪੁੱਤਰ ਦਾ ਕੀਤਾ ਕਤਲ, ਲਾਸ਼ਾਂ ਖੂਹ ''ਚ ਸੁੱਟੀਆਂ

ਕੋਟਾ- ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 6 ਸਾਲ ਪੁੱਤਰ ਦੇ ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੇਤ 'ਚ ਸਥਿਤ ਖੂਹ 'ਚ ਸੁੱਟ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾਂਦਾ ਹੈ ਕਿ ਦੋਸ਼ੀ ਨੂੰ ਸ਼ਰਾਬ ਦੀ ਆਦਤ ਹੈ। ਪੁਲਸ ਡਿਪਟੀ ਕਮਿਸ਼ਨਰ ਅਤੇ ਖੇਤਰ ਅਧਿਕਾਰੀ ਬ੍ਰਜਮੋਹਨ ਮੀਣਾ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 (ਕਤਲ) ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੀਰਵਾਰ ਨੂੰ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਮਾਂ-ਪੁੱਤਰ ਬੁੱਧਵਾਰ ਸਵੇਰੇ ਦੋਸ਼ੀ ਗੋਕੁਲ ਸਿੰਘ ਸੋਂਧਿਆ ਰਾਜਪੂਤ (28) ਨਾਲ ਛਾਨ ਪਿੰਡ 'ਚ ਆਪਣੇ ਖੇਤ 'ਚ ਦਿੱਸੇ ਸਨ।

ਮੀਣਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਗੋਕੁਲ ਨੇ ਆਪਣੀ ਪਤਨੀ ਰਾਮਕੁੰਵਰ (25) ਅਤੇ ਪੁੱਤਰ ਈਸ਼ਵਰ ਸਿੰਘ ਦੀ ਬੁੱਧਵਾਰ ਸਵੇਰੇ ਕਰੀਬ 10.30 ਵਜੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਮੌਕੇ 'ਤੇ ਦੌੜ ਗਿਆ। ਬੁੱਧਵਾਰ ਸ਼ਾਮ ਪਿੰਡ ਵਾਸੀਆਂ ਨੇ ਖੂਹ 'ਚ ਲਾਸ਼ਾਂ ਦੇਖੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮੀਣਾ ਨੇ ਦੱਸਿਆ ਕਿ ਜੋੜੇ ਦਾ ਕਰੀਬ 7-8 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਤਾ ਲੱਗਾ ਹੈ ਕਿ ਗੋਕੁਲ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਦਾ ਸੀ, ਜਿਸ ਕਾਰਨ ਉਹ ਆਪਣੇ ਪੇਕੇ ਹੀ ਰਿਹਾ ਕਰਦੀ ਸੀ ਪਰ ਕੁਝ ਹਫ਼ਤੇ ਪਹਿਲਾਂ ਉਹ ਸਹੁਰੇ ਵਾਪਸ ਪਰਤੀ ਸੀ।


author

DIsha

Content Editor

Related News