ਕੁੜੀ ਨੇ ਗੱਲ ਕਰਨ ਤੋਂ ਕੀਤਾ ਇਨਕਾਰ, ਦੋਸ਼ੀ ਨੇ 51 ਵਾਰੀ ਪੇਚਕਸ ਨਾਲ ਵਾਰ ਕਰ ਕੀਤਾ ਕਤਲ

Tuesday, Dec 27, 2022 - 04:42 PM (IST)

ਕੁੜੀ ਨੇ ਗੱਲ ਕਰਨ ਤੋਂ ਕੀਤਾ ਇਨਕਾਰ, ਦੋਸ਼ੀ ਨੇ 51 ਵਾਰੀ ਪੇਚਕਸ ਨਾਲ ਵਾਰ ਕਰ ਕੀਤਾ ਕਤਲ

ਕੋਰਬਾ (ਭਾਸ਼ਾ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ 20 ਸਾਲਾ ਕੁੜੀ 'ਤੇ ਪੇਚਕਸ ਨਾਲ 51 ਵਾਰੀ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕੁੜੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਦੋਸ਼ੀ ਨਾਲ ਗੱਲ ਕਰਨ ਤੋਂ ਇਨਕਾਰ ਕਰਨ ਦਿੱਤਾ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਗਰ ਪੁਲਸ ਸੁਪਰਡੈਂਟ ਵਿਸ਼ਵਦੀਪਕ ਤ੍ਰਿਪਾਠੀ ਨੇ ਦੱਸਿਆ ਕਿ ਘਟਨਾ ਸਾਊਥ ਈਸਟਰਨ ਕੋਲਫੀਲਡਸ ਲਿਮਟਿਡ (ਐੱਸ.ਈ.ਸੀ.ਐੱਲ.) ਦੀ ਰਿਹਾਇਸ਼ੀ ਕਾਲੋਨੀ 'ਚ ਹੋਈ। ਪੁਲਸ ਅਨੁਸਾਰ, ਦੋਸ਼ੀ ਜਦੋਂ ਪੀੜਤ ਦੇ ਘਰ ਪਹੁੰਚਿਆ, ਉਦੋਂ ਉਹ ਆਪਣੇ ਘਰ 'ਚ ਇਕੱਲੀ ਸੀ। ਦੋਸ਼ੀ ਨੇ ਵਾਰ ਕਰਨ ਦੌਰਾਨ ਕੁੜੀ ਦੇ ਚਿਹਰੇ 'ਤੇ ਸਿਰਹਾਣਾ ਰੱਖਿਆ ਸੀ ਤਾਂ ਕਿ ਉਸ ਦੀ ਚੀਕ ਕੋਈ ਸੁਣ ਨਾ ਸਕੇ ਅਤੇ ਉਸ 'ਤੇ 51 ਵਾਰ ਪੇਚਕਸ ਨਾਲ ਵਾਰ ਕੀਤਾ।

ਇਹ ਵੀ ਪੜ੍ਹੋ : ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਭੈਣ ਦਾ ਕਤਲ, ਲਾਸ਼ ਰਸੋਈ ਦੇ ਫਰਸ਼ ਹੇਠਾਂ ਦਫ਼ਨਾਈ

ਅਧਿਕਾਰੀ ਨੇ ਦੱਸਿਆ ਕਿ ਪੀੜਤ ਦਾ ਭਰਾ ਜਦੋਂ ਘਰ ਪਰਤਿਆ ਤਾਂ ਉਸ ਨੇ ਆਪਣੀ ਭੈਣ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਜਸ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋਸ਼ੀ ਦੀ ਤਿੰਨ ਸਾਲ ਪਹਿਲਾਂ ਪੀੜਤਾ ਨਾਲ ਦੋਸਤੀ ਹੋਈ ਸੀ, ਜਦੋਂ ਉਹ ਇਕ ਯਾਤਰੀ ਬੱਸ 'ਚ ਕੰਡਕਟਰ ਦੇ ਰੂਪ 'ਚ ਕੰਮ ਕਰਦਾ ਸੀ ਅਤੇ ਕੁੜੀ ਉਸ 'ਚ ਯਾਤਰਾ ਕਰਦੀ ਸੀ। ਦੋਸ਼ੀ ਬਾਅਦ 'ਚ ਕੰਮ ਦੇ ਸਿਲਸਿਲੇ 'ਚ ਗੁਜਰਾਤ ਦੇ ਅਹਿਮਦਾਬਾਦ ਚੱਲਾ ਗਿਆ ਅਤੇ ਦੋਵੇਂ ਫ਼ੋਨ 'ਤੇ ਸੰਪਰਕ 'ਚ ਸਨ। ਅਧਿਕਾਰੀ ਨੇ ਕਿਹਾ ਕਿ ਜਦੋਂ ਕੁੜੀ ਨੇ ਉਸ ਨਾਲ ਫ਼ੋਨ 'ਤੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਦੋਸ਼ੀ ਨੇ ਉਸ ਦੇ ਮਾਤਾ-ਪਿਤਾ ਨੂੰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਦੋਸ਼ੀ ਦਾ ਪਤਾ ਲਗਾਉਣ ਲਈ ਪੁਲਸ ਦੀਆਂ 4 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News