ਸ਼ਖ਼ਸ ਨੇ ਪਤਨੀ ਅਤੇ 3 ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ

Wednesday, Jun 14, 2023 - 12:09 PM (IST)

ਸ਼ਖ਼ਸ ਨੇ ਪਤਨੀ ਅਤੇ 3 ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ

ਪਟਨਾ (ਏਜੰਸੀ)- ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਏਕਨੀਆ ਪਿੰਡ 'ਚ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲੇ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਧੀਆਂ ਦਾ ਕਤਲ ਕਰ ਕੇ ਖੁਦਕੁਸ਼ੀ ਕਰ ਲਈ। ਖਗੜੀਆ ਦੇ ਪੁਲਸ ਸੁਪਰਡੈਂਟ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮੁੰਨਾ ਯਾਦਵ ਅਪਰਾਧਕ ਮਾਮਲੇ 'ਚ ਭਗੌੜਾ ਹੈ। ਉਸ ਦੇ 2 ਪੁੱਤ, ਜੋ ਛੱਤ 'ਤੇ ਸੌਂ ਰਹੇ ਸਨ, ਆਪਣੇ ਪਿਤਾ ਨੂੰ ਦੂਜਿਆਂ 'ਤੇ ਹਮਲਾ ਕਰਦੇ ਦੇਖ ਦੌੜਨ 'ਚ ਸਫ਼ਲ ਰਹੇ। ਕੁਮਾਰ ਨੇ ਕਿਹਾ,''ਮੁੰਨਾ ਯਾਦਵ ਅੱਧੀ ਰਾਤ ਦੇ ਨੇੜੇ-ਤੇੜੇ ਆਇਆ ਅਤੇ ਆਪਣੀ ਪਤਨੀ ਪੂਜਾ ਦੇਵੀ (32) ਦੇ ਨਾਲ ਝਗੜਾ ਕਰਨ ਲੱਗਾ। ਇਸ ਦੌਰਾਨ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀਆਂ 2 ਧੀਆਂ ਦਾ ਗਲ਼ਾ ਕੱਟ ਦਿੱਤਾ। ਪੂਜਾ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਉਸ ਦਾ ਗਲ਼ਾ ਵੀ ਕੱਟ ਦਿੱਤਾ। ਦੋਸ਼ੀ ਨੇ ਇਕ ਹੋਰ ਧੀ ਨੂੰ ਵੀ ਮਾਰ ਦਿੱਤਾ। ਪੂਰੀ ਘਟਨਾ ਦੇਰ ਰਾਤ 1 ਤੋਂ 2 ਵਜੇ ਦਰਮਿਆਨ ਵਾਪਰੀ।'' 

ਇਹ ਵੀ ਪੜ੍ਹੋ : ਲਾੜੀ ਦੀਆਂ ਸਹੇਲੀਆਂ ਨੇ ਪੁੱਛੇ ਸਵਾਲ ਤਾਂ ਰੌਣ ਲੱਗਾ ਲਾੜਾ, ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ

ਕੁਮਾਰ ਨੇ ਕਿਹਾ,''ਜਦੋਂ ਮੁੰਨਾ ਪਤਨੀ ਅਤੇ ਧੀਆਂ ਨੂੰ ਮਾਰ ਰਿਹਾ ਸੀ, ਉਸ ਸਮੇਂ ਉਸ ਦੇ 2 ਪੁੱਤ ਛੱਤ 'ਤੇ ਸੌਂ ਰਹੇ ਸਨ, ਜੋ ਘਟਨਾ ਸਮੇਂ ਖ਼ੁਦ ਨੂੰ ਬਚਾਉਣ ਲਈ ਘਰੋਂ ਦੌੜ ਗਏ। ਸਾਨੂੰ ਮੁੰਨਾ ਦੀ ਲਾਸ਼ ਘਰ ਦੇ ਪਿੱਛੇ ਫਾਹੇ 'ਤੇ ਲਟਕੀ ਮਿਲੀ ਹੈ।'' ਤਿੰਨ ਕੁੜੀਆਂ ਦੀ ਪਛਾਣ ਸੁਮਨ ਕੁਮਾਰੀ (18), ਆਂਚਲ ਕੁਮਾਰ (16) ਅਤੇ ਰੋਸ਼ਨੀ ਕੁਮਾਰੀ (15) ਵਜੋਂ ਹੋਈ ਹੈ। ਕੁਮਾਰ ਨੇ ਕਿਹਾ,''ਜਿਵੇਂ ਹੀ ਸਾਨੂੰਨ ਘਟਨਾ ਬਾਰੇ ਪਤਾ ਲੱਗਾ, ਅਸੀਂ ਉੱਥੇ ਪਹੁੰਚੇ ਅਤੇ ਅਪਰਾਧ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਕਤਲ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਭਾਗਲਪੁਰ ਤੋਂ ਫੋਰੈਂਸਿਕ ਟੀਮ ਨੂੰ ਇੱਥੇ ਆਉਣ ਅਤੇ ਘਟਨਾ ਦੀ ਜਾਂਚ ਲਈ ਬੁਲਾਇਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ।'' ਮੁੰਨਾ ਦੀ ਪਤਨੀ ਅਤੇ ਧੀਆਂ ਦੇ ਗਲ਼ੇ 'ਤੇ ਕਟੇ ਦੇ ਨਿਸ਼ਾਨ ਹਨ। ਉਸ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ।'' ਉਨ੍ਹਾਂ ਕਿਹਾ,''ਅਸੀਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News