‘ਖੇਲਾ ਹੋਬੇ ਦਿਵਸ’ ’ਤੇ ਖੇਡ ਕਲੱਬਾਂ ਨੂੰ 50 ਹਜ਼ਾਰ ਫੁੱਟਬਾਲ ਵੰਡੇਗੀ ਮਮਤਾ

Wednesday, Jul 07, 2021 - 05:20 PM (IST)

‘ਖੇਲਾ ਹੋਬੇ ਦਿਵਸ’ ’ਤੇ ਖੇਡ ਕਲੱਬਾਂ ਨੂੰ 50 ਹਜ਼ਾਰ ਫੁੱਟਬਾਲ ਵੰਡੇਗੀ ਮਮਤਾ

ਕੋਲਕਾਤਾ (ਏਜੰਸੀ) : ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਸਰਕਾਰ ਨੌਜਵਾਨਾਂ ਵਿਚਾਲੇ ਫੁੱਟਬਾਲ ਨੂੰ ਵਧਾਵਾ ਦੇਣ ਲਈ ‘ਖੇਲਾ ਹੋਬੇ ਦਿਵਸ’ ਮੌਕੇ 50 ਹਜ਼ਾਰ ਫੁੱਟਬਾਲ ਵੰਡੇਗੀ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜੇ ‘ਖੇਲਾ ਹੋਬੇ ਦਿਵਸ’ ਦੀ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ।

‘ਖੇਲਾ ਹੋਬੇ’ (ਖੇਡ ਖੇਡੀ ਜਾਏਗੀ) ਵਿਧਾਨ ਸਭਾ ਚੋਣਾਂ ਵਿਚ ਟੀ.ਐਮ.ਸੀ. ਦਾ ਰਾਜਨੀਤਕ ਨਾਅਰਾ ਸੀ ਅਤੇ ਇਸ ਨੇ ਬੰਗਾਲ ਦੇ ਵੋਟਰਾਂ ਨੂੰ ਆਕਰਸ਼ਿਤ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ‘ਖੇਲਾ ਹੋਬੇ ਦਿਵਸ’ ਮੌਕੇ ਮੁੱਖ ਮੰਤਰੀ ਮਮਤਾ ਬੈਨਰਜੀ ‘ਜੋਏ’ ਬਰਾਂਡ ਦੇ ਫੁੱਟਬਾਲ ਵੱਖ-ਵੱਖ ਖੇਡ ਕਲੱਬਾਂ ਨੂੰ ਦੇਵੇਗੀ। ਇਨ੍ਹਾਂ ਫੁੱਟਬਾਲਾਂ ਨੂੰ ਸੂਬੇ ਦੀਆਂ ਦਸਤਕਾਰੀ ਇਕਾਈਆਂ ਵਿਚ ਹੱਥ ਨਾਲ ਤਿਆਰ ਕੀਤਾ ਗਿਆ ਹੈ।

ਅਧਿਕਾਰੀ ਨੇ ਕਿਹਾ, ‘ਅਜੇ ਤੱਕ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਪਰ ਇਹ ਜੁਲਾਈ ਵਿਚ ਹੀ ਹੋਵੇਗਾ। ਇਸ ਦੇ ਪਿੱਛੇ ਵਿਚਾਰ ਹੋਰ ਨੌਜਵਾਨਾਂ ਨੂੰ ਖੇਡ ਪ੍ਰਤੀ ਆਕਰਸ਼ਿਤ ਕਰਨ ਦਾ ਹੈ। ਸਾਨੂੰ ਭਰੋਸਾ ਹੈ ਕਿ ਇਹ ਪਹਿਲ ਆਪਣਾ ਟੀਚਾ ਹਾਸਲ ਕਰੇਗੀ।’ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਧਿਕਾਰੀ ਪਹਿਲਾਂ ਹੀ ਉਨ੍ਹਾਂ ਕਲੱਬਾਂ ਦੇ ਨਾਮ ਸੂਬਾ ਸਕੱਤਰੇਤ ਨੂੰ ਸੌਂਪ ਚੁੱਕੇ ਹਨ, ਜੋ ਇਸ ਪਹਿਲ ਦੇ ਤਹਿਤ ਪਾਤਰ ਹਨ।


author

cherry

Content Editor

Related News