ਲਾਕਡਾਊਨ ''ਚ ਮਮਤਾ ਸਰਕਾਰ ਨੇ ਦਿੱਤੀ ਰਾਹਤ, ਸ਼ੁਰੂ ਕੀਤੀ ਗੈਰ ਜ਼ਰੂਰੀ ਸਾਮਾਨਾਂ ਦੀ ਹੋਮ ਡਿਲੀਵਰੀ
Monday, Apr 27, 2020 - 09:35 PM (IST)

ਕੋਲਕਾਤਾ - ਕੋਰੋਨਾ ਲਾਕਡਾਊਨ 'ਚ ਪੱਛਮੀ ਬੰਗਾਲ 'ਚ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਗਈ ਹੈ। ਮਮਤਾ ਸਰਕਾਰ ਨੇ ਗੈਰ ਜ਼ਰੂਰੀ ਸਾਮਾਨਾਂ ਦੀ ਹੋਮ ਡਿਲੀਵਰੀ ਦੀ 27 ਅਪ੍ਰੈਲ ਤੋਂ ਆਗਿਆ ਦਿੱਤੀ ਹੈ। ਇਸ ਰਾਹਤਾਂ ਦਾ ਐਲਾਨ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਜ 'ਚ ਵਚਨਬੱਧ ਤਰੀਕੇ ਨਾਲ ਰਾਹਤ ਦੇਣ ਬਾਰੇ ਪਲਾਨ ਤਿਆਰ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ, ਅਸੀਂ ਜੋਨ ਦੇ ਹਿਸਾਬ ਨਾਲ 21 ਮਈ ਤੱਕ ਰਾਹਤ ਦੇਣ ਦੀ ਯੋਜਨਾ ਬਣਾਵਾਂਗੇ। ਅਸੀਂ ਸਾਰਿਆਂ ਨਾਲ ਰੈਡ, ਓਰੈਂਜ ਅਤੇ ਗ੍ਰੀਨ ਜੋਨ ਬਾਰੇ ਜਾਣਕਾਰੀ ਸਾਂਝਾ ਕਰਾਂਗੇ। ਅਸੀਂ ਸਥਾਨਕ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ 'ਚ ਰਹਿਣ ਯਕੀਨੀ ਕਰਣ। ਉਨ੍ਹਾਂ ਕਿਹਾ ਕਿ ਅਸੀਂ ਹੋਮ ਡਿਲੀਵਰੀ ਅਤੇ ਲਾਕਡਾਊਨ 'ਚ ਛੋਟ ਦਿੱਤੇ ਜਾਣ ਬਾਰੇ ਨਿਯਮਾਂ ਨੂੰ ਕੇਂਦਰ ਸਰਕਾਰ ਤੋਂ ਜਾਨਣਾ ਚਾਹੁੰਦੇ ਹਾਂ।
ਸੀ.ਐਮ. ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਬੰਗਾਲ 'ਚ 3.4 ਲੱਖ ਘਰਾਂ 'ਚ ਸਕਰੀਨਿੰਗ ਅਤੇ ਸਰਵੇ ਕੀਤੇ ਹਨ। ਇਹ ਮਜਾਕ ਦਾ ਮਾਮਲਾ ਨਹੀਂ ਹੈ। ਇਹ ਵੱਖ-ਵੱਖ ਰਾਜਾਂ 'ਤੇ ਨਿਰਭਰ ਕਰਦਾ ਹੈ। ਭਾਰੀ ਜਨਸੰਖਿਆ ਅਤੇ ਉਸ ਦੇ ਘਣਤਾ ਕਾਰਨ ਸਾਡੀ ਤੁਲਨਾ ਕਿਸੇ ਹੋਰ ਰਾਜ ਨਾਲ ਨਹੀਂ ਕੀਤੀ ਜਾ ਸਕਦੀ ਹੈ। ਸਾਡੇ ਕੋਲ ਅੰਤਰਰਾਸ਼ਟਰੀ ਉਡਾਣਾਂ ਹਨ, ਸਾਡੇ ਕੋਲ ਦੇਸ਼ ਦੇ ਸਾਰੇ ਰਾਜਾਂ ਦੀ ਤੁਲਨਾ 'ਚ ਲੰਮੀ ਦੂਰੀ ਦੀਆਂ ਟਰੇਨਾਂ ਹਨ।
ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਅੱਜ ਬੈਠਕ ਹੋਈ। ਹਾਲਾਂਕਿ ਮੈਨੂੰ ਅੱਜ ਬੁਲਾਰਿਆਂ ਦੀ ਸੂਚੀ 'ਚ ਸਥਾਨ ਨਹੀਂ ਦਿੱਤਾ ਗਿਆ ਸੀ, ਪਰ ਫਿਰ ਵੀ ਮੈਂ ਇਸ 'ਚ ਭਾਗ ਲਿਆ। ਇੱਕ ਪਾਸੇ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਨੂੰ ਸਖ਼ਤ ਬੰਦ ਕਰਣ 'ਤੇ ਵਿਚਾਰ ਕਰਣਾ ਹੋਵੇਗਾ ਅਤੇ ਦੂਜੇ ਪਾਸੇ ਉਹ ਸਾਨੂੰ ਸਟੋਰ ਅਤੇ ਦੁਕਾਨਾਂ ਨੂੰ ਖੋਲ੍ਹਣ ਲਈ ਕਹਿਣਗੇ... ਤਾਂ ਅਸੀਂ ਇਸ ਨੂੰ ਕੀ ਸਮਝੀਏ।
ਮਮਤਾ ਬੈਨਰਜੀ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਸਾਨੂੰ ਦੁਕਾਨਾਂ ਖੋਲ੍ਹਣ ਲਈ ਕਹਿੰਦੀ ਹੈ, ਅਤੇ ਫਿਰ ਲਾਕਡਾਊਨ ਲਈ ਵੀ ਕਹਿੰਦੀ ਹੈ। ਅਸੀਂ ਕੇਂਦਰ ਨਾਲ ਲੜਨਾ ਨਹੀਂ ਚਾਹੁੰਦੇ ਹਾਂ, ਪਰ ਕਈ ਮਾਮਲਿਆਂ 'ਚ ਸਪਸ਼ਟਤਾ ਨਹੀਂ ਹੈ।