ਬਠਿੰਡਾ ’ਚ ਦਵਾਈਆਂ ਦੀ ਗੈਰ-ਕਾਨੂੰਨੀ ਫੈਕਟਰੀ ਸੀਲ, ਪਾਬੰਦੀਸ਼ੁਦਾ ਦਵਾਈਆਂ ਅਤੇ ਕੱਚਾ ਮਾਲ ਬਰਾਮਦ
Monday, Jan 19, 2026 - 08:11 AM (IST)
ਬਠਿੰਡਾ/ਸ੍ਰੀ ਮੁਕਤਸਰ ਸਾਹਿਬ/ਮਲੋਟ (ਵਿਜੇ ਵਰਮਾ, ਪਵਨ ਤਨੇਜਾ, ਖੁਰਾਣਾ, ਗੋਇਲ) - ਐੱਸ. ਐੱਸ. ਪੀ. ਮੁਕਤਸਰ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਮਾਮਲੇ ਦੀ ਜਾਂਚ ਕਰਦੇ ਹੋਏ ਬਠਿੰਡਾ ’ਚ ਚੱਲ ਰਹੀ ਇਕ ਗੈਰ-ਕਾਨੂੰਨੀ ਫੈਕਟਰੀ ਨੂੰ ਸੀਲ ਕਰ ਕੇ ਲੱਖਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਅਤੇ ਕੱਚਾ ਮਾਲ ਬਰਾਮਦ ਕੀਤਾ। ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਇਸ ਸਬੰਧੀ ਕੁਝ ਲੋਕਾਂ ਖਿਲਾਫ ਕਿੱਲਿਆਂਵਾਲੀ ਥਾਣੇ ’ਚ ਮਾਮਲਾ ਵੀ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਥਾਣਾ ਕਿੱਲਿਆਂਵਾਲੀ ’ਚ ਦਰਜ ਇਕ ਮਾਮਲੇ ਦੀ ਜਾਂਚ ਦੌਰਾਨ ਜ਼ਿਲ੍ਹਾ ਪੁਲਸ ਨੇ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ ਵਾਸੀ ਮੰਡੀ ਕਿੱਲਿਆਂਵਾਲੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 20 ਐਟੀਜ਼ੋਲਮ ਗੋਲੀਆਂ, 80 ਪ੍ਰੀਗਾਬਾਲਿਨ ਕੈਪਸੂਲ ਅਤੇ 7,26,000 ਰੁਪਏ ਦੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕ੍ਰਿਸ਼ਨ ਕੁਮਾਰ ਵਾਸੀ ਮੰਡੀ ਕਿੱਲਿਆਂਵਾਲੀ ਅਤੇ ਵੰਸ਼ ਕਵਾਤਰਾ ਪੁੱਤਰ ਅਨਿਲ ਕੁਮਾਰ ਵਾਸੀ ਮੰਡੀ ਡੱਬਵਾਲੀ ਦੇ ਨਾਂ ਸਾਹਮਣੇ ਆਏ, ਜਿਨ੍ਹਾਂ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ: ਏਅਰਪੋਰਟ 'ਤੇ ਪੁੱਤ ਨੂੰ ਛੱਡਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, 4 ਦੀ ਮੌਤ
ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਵੰਸ਼ ਕਵਾਤਰਾ ਮੰਡੀ ਡੱਬਵਾਲੀ ’ਚ ਇਕ ਮੈਡੀਕਲ ਸਟੋਰ ਚਲਾਉਂਦਾ ਸੀ। ਉਨ੍ਹਾਂ ਤੋਂ 30,000 ਟੈਪੇਂਟਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਤਕਨੀਕੀ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਟੀਮ ਨੇ ਖੁਲਾਸਾ ਕੀਤਾ ਕਿ ਉਕਤ ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਰੈਡੀਨੈਕਸ ਪ੍ਰਾਈਵੇਟ ਲਿਮਟਿਡ ਮਾਨਸਾ ਰੋਡ, ਬਠਿੰਡਾ ਤੋਂ ਮਿਲ ਰਹੀ ਸੀ। ਇਸ ਸੂਚਨਾ ਦੇ ਆਧਾਰ ’ਤੇ ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਇਕ ਟੀਮ ਨੇ ਡਰੱਗ ਇੰਸਪੈਕਟਰਾਂ ਦੇ ਨਾਲ ਮਿਲ ਕੇ ਬਠਿੰਡਾ ਦੇ ਮਾਨਸਾ ਰੋਡ ’ਤੇ ਸਥਿਤ ਫਾਰਮਾਸਿਊਟੀਕਲ ਯੂਨਿਟ ’ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਛਾਪੇਮਾਰੀ ਦੌਰਾਨ ਉੱਥੋਂ ਵੱਡੀ ਮਾਤਰਾ ’ਚ ਕੱਚਾ ਮਾਲ ਅਤੇ ਗੈਰ-ਮਨਜ਼ੂਰਸ਼ੁਦਾ ਅਤੇ ਗੈਰ-ਲਾਇਸੈਂਸੀ ਦਵਾਈਆਂ ਦੇ ਨਿਰਮਾਣ ਦੇ ਸਬੂਤ ਬਰਾਮਦ ਕੀਤੇ ਗਏ। ਫੈਕਟਰੀ ਮਾਲਕ ਵੱਲੋਂ ਕੋਈ ਵੀ ਜਾਇਜ਼ ਲਾਇਸੈਂਸ, ਦਸਤਾਵੇਜ਼ ਜਾਂ ਤਸੱਲੀਬਖਸ਼ ਜਵਾਬ ਪੇਸ਼ ਨਹੀਂ ਕੀਤਾ ਜਾ ਸਕਿਆ। ਰੇਡ ਦੌਰਾਨ 1,85,000 ਖੁੱਲ੍ਹੀਆਂ ਗੋਲੀਆਂ, 42,350 ਜ਼ੈਂਟਾਡੋਲ ਗੋਲੀਆਂ, 1,22,400 ਟੈਨੇਡੋਲ ਗੋਲੀਆਂ ਅਤੇ ਲੱਗਭਗ 10 ਕਿਲੋ ਕੱਚਾ ਮਾਲ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
