ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ''ਚ ਬੇਕਸੂਰ ਕਰਾਰ

Thursday, Jan 08, 2026 - 07:49 AM (IST)

ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ''ਚ ਬੇਕਸੂਰ ਕਰਾਰ

ਮੋਹਾਲੀ (ਜੱਸੀ) - ਕਾਲੋਨੀ ਬਣਾਉਣ ਲਈ ਖ਼ਰੀਦੀ ਗਈ ਜ਼ਮੀਨ ਦੀ ਸਰਕਾਰੀ ਫੀਸ ਜਮ੍ਹਾਂ ਕਰਵਾਉਣ ’ਚ ਕੀਤੀ ਗਈ ਘਪਲੇਬਾਜ਼ੀ ਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਐੱਸ. ਆਈ. ਟੀ. ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਬੇਗੁਨਾਹ ਕਰਾਰ ਕਰ ਦਿੱਤਾ ਹੈ। ਇਸ ਸਬੰਧ ਵਿਚ ਉਨ੍ਹਾਂ ਦੀ ਬੇਗੁਨਾਹ ਵਾਲੀ ਰਿਪੋਰਟ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਅਮਰੀਕਾ ਨੇ ਮੁੜ ਡਿਪੋਰਟ ਕੀਤੇ 209 ਭਾਰਤੀ, ਕਈ ਖ਼ਤਰਨਾਕ ਗੈਂਗਸਟਰ ਵੀ ਸ਼ਾਮਲ

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ’ਚ ਨਾਮਜ਼ਦ ਐੱਸ. ਟੀ. ਪੀ. ਨਗਰ ਨਿਗਮ ਪਟਿਆਲਾ (ਰਿਟਾਇਰਡ) ਸ਼ਕਤੀ ਸਾਗਰ ਭਾਟੀਆ ਖ਼ਿਲਾਫ਼ ਅਦਾਲਤ ’ਚ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ ਬਾਰੇ ਅਦਾਲਤ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਮਾਮਲੇ ’ਚ ਬਾਕੀ ਮੁਲਜ਼ਮਾਂ ’ਚ ਦਵਿੰਦਰ ਸਿੰਘ ਸੰਧੂ ਕੰਪਨੀ ਡਾਇਰੈਕਟਰ, ਅਸ਼ੋਕ ਕੁਮਾਰ ਸਿੱਕਾ ਪੀ.ਸੀ.ਐੱਸ. (ਰਿਟਾਇਰਡ), ਸ਼ਕਤੀ ਸਾਗਰ ਭਾਟੀਆ, ਸੁਰਿੰਦਰਜੀਤ ਸਿੰਘ ਜਸਪਾਲ, ਨਿਮਰਤਦੀਪ ਸਿੰਘ, ਮੋਹਿਤ ਪੁਰੀ ਅਤੇ ਤਰਨਜੀਤ ਸਿੰਘ ਬਾਵਾ ਖ਼ਿਲਾਫ਼ ਪਹਿਲਾਂ ਹੀ ਅਦਾਲਤ ’ਚ ਮੁਕੱਦਮਾ ਚੱਲ ਰਿਹਾ ਹੈ ਅਤੇ ਇਸ ਮੁਕੱਦਮੇ ਦੇ ਨਾਲ ਹੀ ਸ਼ਕਤੀ ਸਾਗਰ ਭਾਟੀਆ ਖ਼ਿਲਾਫ਼ ਵੀ ਸੁਣਵਾਈ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ

ਜਾਣੋ ਪੂਰਾ ਮਾਮਲਾ
ਵਿਜੀਲੈਂਸ ਵੱਲੋਂ ਲਗਾਏ ਗਏ ਇਲਜ਼ਾਮਾਂ ਅਨੁਸਾਰ, ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ-20 ਡੀ ਵਿੱਚ ਇੱਕ ਕੋਠੀ ਨੂੰ ਪਹਿਲਾਂ ਕਿਰਾਏ 'ਤੇ ਲਿਆ ਅਤੇ ਬਾਅਦ ਵਿੱਚ ਇਸ ਨੂੰ ਖਰੀਦਣ ਦਾ ਇਕਰਾਰਨਾਮਾ ਕੀਤਾ ਸੀ। ਇਲਜ਼ਾਮ ਇਹ ਵੀ ਸੀ ਕਿ ਸੈਣੀ ਵੱਲੋਂ ਕੋਠੀ ਦੇ ਮਾਲਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਖਾਤੇ ਵਿੱਚ ਲੱਖਾਂ ਦਾ ਕਿਰਾਇਆ ਬਣਨ ਦੇ ਬਾਵਜੂਦ ਕਰੋੜਾਂ ਰੁਪਏ ਟਰਾਂਸਫਰ ਕੀਤੇ ਗਏ ਸਨ। ਇਸ ਕੇਸ ਵਿੱਚ ਨਾਮਜ਼ਦ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ 'ਤੇ 35 ਦੇ ਕਰੀਬ ਜਾਇਦਾਦਾਂ ਬਣਾਉਣ ਅਤੇ ਆਮਦਨ ਤੋਂ ਵੱਧ ਖਰਚ ਕਰਨ ਦਾ ਦੋਸ਼ ਲੱਗਿਆ ਹੈ।

ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News