ਪ੍ਰਿਯੰਕਾ ਮਾਊਂਟ ਅੰਨਪੂਰਨਾ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਬੀਬੀ ਬਣੀ

04/20/2021 3:42:15 PM

ਮੁੰਬਈ- ਮਹਾਰਾਸ਼ਟਰ ਦੇ ਸਤਾਰਾ ਦੀ ਪ੍ਰਿਯੰਕਾ ਮੋਹਿਤੇ ਵਿਸ਼ਵ ਦੀ 10ਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਨਾ 'ਤੇ ਫਤਿਹ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬੀਬੀ ਬਣ ਗਈ ਹੈ। ਇਸ 28 ਸਾਲਾ ਪਰਬਤਰੋਹੀ ਦੀ ਇਸ ਉਪਲੱਬਧੀ ਦੀ ਜਾਣਕਾਰੀ ਉਨ੍ਹਾਂ ਦੀ ਮਾਲਕ ਕਿਰਨ ਮਜੂਮਦਾਰ ਸਾਵ ਨੇ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਸਾਡੀ ਸਾਥੀ ਪ੍ਰਿਯੰਕਾ ਮੋਹਿਤੇ ਨੇ ਵਿਸ਼ਵ ਦੀ 10ਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਨਾ (8091 ਮੀਟਰ) ਨੂੰ 16 ਅਪ੍ਰੈਲ 2021 ਨੂੰ ਦੁਪਹਿਰ ਬਾਅਦ 1.30 ਵਜੇ ਫਤਿਹ ਕੀਤਾ। ਸਾਨੂੰ ਉਸ 'ਤੇ ਮਾਣ ਹੈ।''

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ ਸੜਕ 'ਤੇ ਉਤਰੀ ਗਰਭਵਤੀ DSP, ਹੋਰਾਂ ਲਈ ਬਣੀ ਮਿਸਾਲ

ਮਾਊਂਟ ਅੰਨਪੂਰਨਾ ਹਿਮਾਲਿਆ ਦੀ ਚੋਟੀ ਹੈ, ਜੋ ਨੇਪਾਲ 'ਚ ਸਥਿਤ ਹੈ। ਪ੍ਰਿਯੰਕਾ ਨੇ 2013 'ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8,849 ਮੀਟਰ), 2018 'ਚ ਮਾਊਂਟ ਲਹੋਤਸੇ (8,516 ਮੀਟਰ) ਅਤੇ 2016 'ਚ ਮਾਊਂਟ ਮਕਾਲੂ (8,485 ਮੀਟਰ) ਅਤੇ ਮਾਊਂਟ ਕਿਲਿਮੰਜਾਰੋ (5,894 ਮੀਟਰ) 'ਤੇ ਵੀ ਸਫ਼ਲਤਾਪੂਰਵਕ ਚੜ੍ਹਾਈ ਕੀਤੀ ਸੀ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਗੰਭੀਰ ਰੂਪ ਨਾਲ ਕੋਰੋਨਾ ਪੀੜਤ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News