ਧੀ ਦੇ ਵਿਆਹ ਲਈ ਜੋੜੇ ਪੈਸੇ ਹੜ੍ਹ ''ਚ ਭਿੱਜੇ, ਹੁਣ ਸੜਕ ''ਤੇ ਬੈਠ ਕੇ ਨੋਟ ਸੁਕਾ ਰਿਹੈ ਪਰਿਵਾਰ

Wednesday, Sep 02, 2020 - 04:55 PM (IST)

ਧੀ ਦੇ ਵਿਆਹ ਲਈ ਜੋੜੇ ਪੈਸੇ ਹੜ੍ਹ ''ਚ ਭਿੱਜੇ, ਹੁਣ ਸੜਕ ''ਤੇ ਬੈਠ ਕੇ ਨੋਟ ਸੁਕਾ ਰਿਹੈ ਪਰਿਵਾਰ

ਨੈਸ਼ਨਲ ਡੈਸਕ- ਕਈ ਵਾਰ ਜ਼ਿੰਦਗੀ 'ਚ ਅਜਿਹਾ ਤੂਫਾਨ ਆ ਜਾਂਦਾ ਹੈ, ਜੋ ਸਭ ਕੁਝ ਬਰਬਾਦ ਕਰ ਦਿੰਦਾ ਹੈ। ਕੁਝ ਅਜਿਹਾ ਹੈ ਮਹਾਰਾਸ਼ਟਰ ਦੇ ਇਕ ਮਜ਼ਦੂਰ ਨਾਲ ਹੋਇਆ। ਉਸ ਦੇ ਹਜ਼ਾਰਾਂ ਰੁਪਏ ਹੜ੍ਹ 'ਚ ਭਿੱਜ ਗਏ। ਇਹ ਪੈਸਾ ਉਸ ਨੇ ਆਪਣੀ ਧੀ ਦੇ ਵਿਆਹ ਲਈ ਜੋੜਿਆ ਸੀ। ਮਜ਼ਦੂਰ ਨੇ ਆਪਣਾ ਦੁਖ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਹ ਸਾਲਾਂ ਤੋਂ ਆਪਣੀ ਧੀ ਦੇ ਵਿਆਹ ਲਈ ਪੈਸੇ ਜੋੜ ਰਿਹਾ ਸੀ। ਅਚਾਨਕ ਆਏ ਹੜ੍ਹ 'ਚ ਉਹ ਸਾਰੇ ਭਿੱਜ ਗਏ। ਹੁਣ ਉਹ ਇਸ ਨੂੰ ਸੜਕ 'ਤੇ ਸੁਕਾਉਣ ਲਈ ਮਜ਼ਬੂਰ ਹੈ। ਪੈਸਿਆਂ ਤੋਂ ਵਿਆਹ ਲਈ ਇਕੱਠਾ ਕੀਤਾ ਗਿਆ ਸਾਰਾ ਸਾਮਾਨ ਵੀ ਹੜ੍ਹ ਦੇ ਪਾਣੀ 'ਚ ਰੁੜ੍ਹ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਜ਼ਦੂਰ ਦਾ ਬੇਬੱਸ ਪਰਿਵਾਰ ਸੜਕ 'ਤੇ ਬੈਠ ਕੇ ਨੋਟਾਂ ਨੂੰ ਸੁਕਾ ਰਿਹਾ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਪਏ ਮੋਹਲੇਧਾਰ ਮੀਂਹ ਕਾਰਨ ਇਸ ਨਾਲ ਲੱਗਦੇ ਮਹਾਰਾਸ਼ਟਰ ਦੇ ਵਿਦਰਭ ਦੇ ਕਈ ਇਲਾਕਿਆਂ 'ਚ ਹੜ੍ਹ ਆ ਗਿਆ। ਵਿਦਰਭ ਦੇ ਹੜ੍ਹ ਪ੍ਰਭਾਵਿਤ ਨਾਗਪੁਰ, ਗੜ੍ਹਚਿਰੌਲੀ, ਭੰਡਾਰਾ ਅਤੇ ਚੰਦਰਪੁਰ ਜ਼ਿਲ੍ਹੇ ਦੇ ਲਗਭਗ 175 ਪਿੰਡਾਂ ਦੇ 53,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।


author

DIsha

Content Editor

Related News