ਫੇਸਬੁੱਕ ''ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸਾਥੀ ਦੋਸਤ ਕਰਦੇ ਰਹੇ ਫੋਨ

8/7/2020 5:06:09 PM

ਪਾਲਘਰ- ਮਹਾਰਾਸ਼ਟਰ 'ਚ ਪਾਲਘਰ ਜ਼ਿਲ੍ਹੇ ਦੇ ਜਵਾਹਰ ਕਸਬੇ 'ਚ 22 ਸਾਲਾ ਇਕ ਵਿਅਕਤੀ ਨੇ ਖੁਦ ਨੂੰ ਫਾਂਸੀ 'ਤੇ ਲਟਕਾ ਕੇ ਖ਼ੁਦਕੁਸ਼ੀ ਕਰ ਲਈ ਅਤੇ ਇਸ ਪੂਰੀ ਘਟਨਾ ਦਾ ਸੋਸ਼ਲ ਮੀਡੀਆ 'ਤੇ ਸਿੱਧਾ ਪ੍ਰਸਾਰਨ ਕੀਤਾ। ਜਵਾਹਰ ਪੁਲਸ ਥਾਣਾ ਇੰਸਪੈਕਟਰ ਅੱਪਾਸਾਹਿਬ ਲੇਂਗਰੇ ਨੇ ਦੱਸਿਆ ਕਿ ਇਕ ਹੋਟਲ 'ਚ ਕੰਮ ਕਰਨ ਵਾਲਾ ਨਵਨਾਥ ਭਾਂਗੇ ਵਾਡਾ ਤਾਲੁਕ ਦਾ ਵਾਸੀ ਸੀ ਆਪਣੇ ਮਾਲਕ ਦੇ ਘਰ ਆਪਣੇ ਹੋਰ ਸਹਿ ਕਰਮੀਆਂ ਨਾਲ ਰਹਿੰਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਭਾਂਗੇ ਨੇ ਕੰਮ ਦਰਮਿਆਨ ਵੀਰਵਾਰ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਫੇਸਬੁੱਕ 'ਤੇ ਸਿੱਧੇ ਪ੍ਰਸਾਰਨ ਦੌਰਾਨ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਦੋਂ ਕਿ ਉਸ ਦੇ ਸਹਿ ਕਰਮੀਆਂ ਨੇ ਉਸ ਨੂੰ ਅਜਿਹਾ ਨਹੀਂ ਕਰਨ ਦੀ ਅਪੀਲ ਵੀ ਕੀਤੀ। ਉਸ ਦੇ ਸਾਥੀ ਉਸ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ ਅਤੇ ਆਪਣੀ ਜੀਵਨਲੀਲਾ ਖਤਮ ਕਰ ਲਈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਾਦਸਾਗ੍ਰਸਤ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor DIsha