ਮਹਾਰਾਸ਼ਟਰ ਦੇ 14 ਸਾਲਾ ਮੁੰਡੇ ਨੇ ‘ਟੇਬਲ ਟੈਨਿਸ’ ’ਚ ਬਣਾਇਆ ਨਵਾਂ ‘ਗਿਨੀਜ਼ ਵਰਲਡ ਰਿਕਾਰਡ’

Thursday, Dec 24, 2020 - 03:10 PM (IST)

ਲਾਤੂਰ/ਮਹਾਰਾਸ਼ਟਰ (ਭਾਸ਼ਾ) : ਮਹਾਰਾਸ਼ਟਰ ਦੇ ਲਾਤੂਰ ਦੇ 14 ਸਾਲਾ ਮੁੰਡੇ ਨੇ ‘ਟੇਬਲ ਟੈਨਿਸ’ ਪੈਡਲ ਦਾ ਇਸਤੇਮਾਲ ਕਰਕੇ 1 ਘੰਟੇ ਵਿੱਚ ਸਭ ਤੋਂ ਜ਼ਿਆਦਾ 9512 ‘ਆਲਟਰਨੇਟ ਹਿਟ’ ਦਾ ‘ਗਿਨੀਜ਼ ਵਰਲਡ ਰਿਕਾਰਡ’ ਬਣਾਇਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੂੰ ਪੈਟਰਨਟੀ ਛੁੱਟੀ ਦੇਣ ’ਤੇ ਭੜਕੇ ਸੁਨੀਲ ਗਾਵਸਕਰ, ਮੈਨੇਜਮੈਂਟ ’ਤੇ ਚੁੱਕੇ ਸਵਾਲ

ਗਿਨੀਜ਼ ਵਰਲਡ ਰਿਕਾਰਡ ਦੀ ਵੈਬਸਾਈਟ ਅਨੁਸਾਰ, ਪੀ. ਹਰਿਕ੍ਰਿਸ਼ਣਾ ਨੇ ਇਸ ਸਾਲ 1 ਅਕਤੂਬਰ ਨੂੰ ਪਿਛਲੇ 1 ਹਜ਼ਾਰ ਹਿਟ ਦਾ ਰਿਕਾਰਡ ਤੋੜਦੇ ਹੋਏ ਨਵਾਂ ਰਿਕਾਰਡ ਬਣਾਇਆ। ਸ਼ਹਿਰ ਸਥਿਤ ‘ਰਾਜਾ ਨਾਰਾਇਣਲਾਲ ਲਾਹੋਟੀ ਇੰਗਲਿਸ਼ ਸਕੂਲ’ ਨੇ 20 ਦਸੰਬਰ ਨੂੰ ਹਰਿਕ੍ਰਿਸ਼ਣਾ ਨੂੰ ਸਨਮਾਨਿਤ ਕੀਤਾ, ਜਿੱਥੇ ਬੱਚੇ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ। ਹਰਿਕ੍ਰਿਸ਼ਣਾ ਨੇ ਇਸ ਮੌਕੇ ਉੱਤੇ ਆਪਣੇ ਮਾਤਾ-ਪਿਤਾ ਅਤੇ ਸਕੂਲ ਨੂੰ ਹਮੇਸ਼ਾ ਉਸ ਨੂੰ ਉਤਸ਼ਾਹਤ ਕਰਨ ਦਾ ਸਿਹਰਾ ਦਿੱਤਾ।

ਇਹ ਵੀ ਪੜ੍ਹੋ: ਆਸਟ੍ਰੇਲੀਆ ਕ੍ਰਿਕਟ ਬੋਰਡ ਦਾ ਨਵਾਂ ਫ਼ਰਮਾਨ, ਬਿੱਗ ਬੈਸ਼ ਖੇਡਣ ਵਾਲੇ ਖਿਡਾਰੀਆਂ 'ਤੇ ਲਾਈ ਵਾਲ ਕਟਾਉਣ ਦੀ ਪਾਬੰਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News