ਮਹਾਰਾਸ਼ਟਰ ਦੇ ਲੋਨਾਵਾਲਾ ''ਚ ਪਟੜੀ ਤੋਂ ਉਤਰੇ ਮਾਲਗੱਡੀ ਦੇ 2 ਡੱਬੇ

Thursday, Sep 07, 2017 - 06:04 PM (IST)

ਮਹਾਰਾਸ਼ਟਰ— ਮਹਾਰਾਸ਼ਟਰ 'ਚ ਲੋਨਵਾਲਾ ਖੰਡਾਲ ਨੇੜੇ ਇਕ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਹ ਅੱਜ ਦਾ ਤੀਜਾ ਰੇਲ ਹਾਦਸਾ ਹੈ, ਇਸ ਤੋਂ ਪਹਿਲੇ ਉਤਰ ਪ੍ਰਦੇਸ਼ ਅਤੇ ਦਿੱਲੀ 'ਚ ਵੀ 2 ਗੱਡੀਆਂ ਪਟੜੀਆਂ ਤੋਂ ਉਤਰ ਗਈਆਂ ਸਨ। ਦਿੱਲੀ ਆਉਣ ਵਾਲੀ ਰਾਜਧਾਨੀ ਟਰੇਨ ਅੱਜ ਇੱਥੇ ਮਿੰਟੋ ਬ੍ਰਿਜ ਨੇੜੇ ਪਟੜੀ ਤੋਂ ਉਤਰ ਗਈ।
ਇਸ ਤੋਂ ਕੁਝ ਘੰਟੇ ਪਹਿਲੇ ਉਤਰ ਪ੍ਰਦੇਸ਼ 'ਚ ਸ਼ਕਤੀਪੁੰਜ ਐਕਸਪ੍ਰੈਸ ਦੇ 7 ਡੱਬੇ ਪਟੜੀ ਤੋਂ ਉਤਰ ਗਏ। ਦੋਹੇਂ ਹਾਦਸੇ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ।


Related News