10 ਵਿਦਿਆਰਥੀਆਂ ਨਾਲ ਬਦਫ਼ੈਲੀ ਦੇ ਦੋਸ਼ ''ਚ ਮਦਰਸਾ ਅਧਿਆਪਕ ਗ੍ਰਿਫ਼ਤਾਰ

Tuesday, Oct 24, 2023 - 04:47 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ 'ਚ ਇਕ ਮਦਰਸੇ ਦੇ 25 ਸਾਲਾ ਅਧਿਆਪਕ ਨੂੰ ਘੱਟੋ-ਘੱਟ 10 ਨਾਬਾਲਗ ਵਿਦਿਆਰਥੀਆਂ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜੂਨਾਗੜ੍ਹ ਜ਼ਿਲ੍ਹਾ ਪੁਲਸ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਮੌਲਾਨਾ (ਅਧਿਆਪਕ) ਤੋਂ ਇਲਾਵਾ ਪੁਲਸ ਨੇ ਵਿਦਿਆਰਥੀਆਂ ਦੀ ਸ਼ਿਕਾਇਤਾਂ ਦੇ ਬਾਵਜੂਦ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ਦੇ ਦੋਸ਼ 'ਚ ਮਦਰਸੇ ਦੇ 55 ਸਾਲਾ ਟਰੱਸਟੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਧਿਆਪਕ ਨੂੰ ਸੂਰਤ 'ਚ ਉਸ ਦੇ ਟਿਕਾਣੇ ਤੋਂ ਫੜਿਆ ਗਿਆ, ਜਦੋਂ ਕਿ ਮਦਰਸਾ ਟਰੱਸਟੀ ਨੂੰ ਐਤਵਾਰ ਨੂੰ ਜੂਨਾਗੜ੍ਹ 'ਚ ਇਕ ਸਥਾਨ ਤੋਂ ਫੜਿਆ ਗਿਆ।

ਇਹ ਵੀ ਪੜ੍ਹੋ : ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ

ਬਿਆਨ ਅਨੁਸਾਰ, 17 ਸਾਲਾ ਮੁੰਡੇ ਦੀ ਸ਼ਿਕਾਇਤ ਦੇ ਆਧਾਰ 'ਤੇ ਮੰਗਰੋਲ ਪੁਲਸ ਨੇ ਐਤਵਾਰ ਨੂੰ ਦੋਹਾਂ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 377 (ਗੈਰ-ਕੁਦਰਤੀ ਸੰਬੰਧ), 323 (ਹਮਲਾ), 560-2 (ਅਪਰਾਧਕ ਧਮਕੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਹੈ। ਜੂਨਾਗੜ੍ਹ ਦੇ ਪੁਲਸ ਸੁਪਰਡੈਂਟ ਹਰਸ਼ਦ ਮੇਹਤਾ ਨੇ ਮਦਰਸਾ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਪੁਲਸ ਵਲੋਂ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News