ਪੰਜਾਬ ਦੇ ਸਰਕਾਰੀ ਸਕੂਲ ''ਚ ਤਣਾਅਪੂਰਨ ਮਾਹੌਲ, ਪ੍ਰਿੰਸੀਪਲ ਸਾਹਮਣੇ ਅਧਿਆਪਕ ਨੇ ਖਾਧੀਆਂ ਗੋਲੀਆਂ

Thursday, Feb 12, 2026 - 05:45 PM (IST)

ਪੰਜਾਬ ਦੇ ਸਰਕਾਰੀ ਸਕੂਲ ''ਚ ਤਣਾਅਪੂਰਨ ਮਾਹੌਲ, ਪ੍ਰਿੰਸੀਪਲ ਸਾਹਮਣੇ ਅਧਿਆਪਕ ਨੇ ਖਾਧੀਆਂ ਗੋਲੀਆਂ

ਮਲੋਟ (ਜੁਨੇਜਾ) : ਮਲੋਟ ਨੇੜੇ ਇਕ ਆਦਰਸ਼ ਸਕੂਲ ਦੀ ਮਹਿਲਾ ਲੈਕਚਰਾਰ ਵੱਲੋਂ ਨਸ਼ੀਲੀਆਂ ਗੋਲੀਆਂ ਖਾ ਕੇ  ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਮਹਿਲਾ ਲੈਕਚਰਾਰ ਨੇ ਦੋਸ਼ ਲਾਏ ਕਿ ਸਕੂਲ ਦੀ ਪ੍ਰਿੰਸੀਪਲ ਵੱਲੋਂ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਭਾਵੇਂ ਪ੍ਰਿੰਸੀਪਲ ਵੱਲੋਂ ਮਹਿਲਾ ਲੈਕਚਰਾਰ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ ਕਿ ਮੌਜੂਦਾ ਪ੍ਰਿੰਸੀਪਲ ਦੇ ਸਕੂਲ ਵਿਚ ਆਉਣ ਤੋਂ ਬਾਅਦ ਸਟਾਫ਼ ਵਿਚ ਤਣਾਅ ਦਾ ਮਹੌਲ ਹੈ। ਇਸ ਸਬੰਧੀ ਹਸਪਤਾਲ ਵਿਚ ਦਾਖਲ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਸਰਕਾਰੀ ਸੁਰਿੰਦਰ ਕੌਰ ਬਾਦਲ ਆਦਰਸ਼ ਸੀਨੀਅਰ ਸੰਕੈਡਰੀ ਈਨਾਖੇੜਾ ਦੀ ਪੰਜਾਬੀ ਲੈਕਚਰਾਰ ਸੰਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਸਕੂਲ ਵਿਚ ਪੰਜਾਬੀ ਲੈਕਚਰਾਰ ਵਜੋਂ ਰੈਗੂਲਰ ਨੌਕਰੀ ਕਰ ਰਹੀ ਹੈ। ਸਕੂਲ ਵਿਚ ਪ੍ਰਿੰਸੀਪਲ ਜਗਜੀਤ ਕੌਰ ਨੇ ਜਦੋਂ ਦਾ ਚਾਰਜ ਸਭਾਲਿਆ ਹੈ ਉਸ ਵੇਲੇ ਦਾ ਮਾਹੌਲ ਤਣਾਅਪੂਰਨ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਕਰ 'ਤਾ ਵੱਡਾ ਐਲਾਨ

ਪ੍ਰਿੰਸੀਪਲ ਵੱਲੋਂ ਲਗਾਤਾਰ ਗਲਤ ਤਰੀਕੇ ਨਾਲ ਉਨ੍ਹਾਂ ਸਮੇਤ ਸਟਾਫ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪਹਿਲਾਂ 8 ਦੇ ਕਰੀਬ ਕਰਮਚਾਰੀ ਸਕੂਲ ਛੱਡ ਕੇ ਚਲੇ ਗਏ ਹਨ। ਪ੍ਰਿੰਸੀਪਲ ਵੱਲੋਂ ਉਨ੍ਹਾਂ ਦੇ ਚਰਿੱਤਰ ਅਤੇ ਪਰਵਰਿਸ਼ 'ਤੇ ਸਵਾਲ ਚੁੱਕੇ ਜਾਂਦੇ ਹਨ ਅਤੇ ਈ.ਸੀ.ਆਰ.ਖਰਾਬ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਵਾਰ-ਵਾਰ ਦਫ਼ਤਰ ਵਿਚ ਬੁਲਾ ਕੇ ਸਪੱਸ਼ਟੀਕਰਨ ਮੰਗਿਆ ਜਾਂਦਾ ਹੈ ਅਤੇ ਲਿਖਤੀ ਸਪੱਸ਼ਟੀਕਰਨ ਲੈਣ ਤੋਂ ਬਾਅਦ ਪਾੜ ਕੇ ਸੁੱਟ ਦਿੱਤਾ ਜਾਂਦਾ ਹੈ। ਸਟਾਫ਼ ਦੀ ਬੇਇਜ਼ਤੀ ਕਰਕੇ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਕੱਲ ਵੀ ਮੈਡਮ ਵੱਲੋਂ ਬੇਇਜ਼ਤੀ ਕਰਕੇ ਜਦੋਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਵਾਰ ਵਾਰ ਕੀਤੀ ਬੇਇਜ਼ਤੀ ਅਤੇ ਬੋਝ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਮਰਨ ਲਈ ਮਜਬੂਰ ਨਾ ਕੀਤਾ ਜਾਵੇ। ਇਸ 'ਤੇ ਪ੍ਰਿੰਸੀਪਲ ਨੇ ਉਸਨੂੰ ਗੋਲੀਆਂ ਦਿੰਦੇ ਕਿਹਾ ਕਿ ਆਹ ਲਓ ਖਾ ਲਓ, ਜਿਸ ਤੋਂ ਬਾਅਦ ਉਸਨੇ ਸਾਰੀਆਂ ਗੋਲੀਆਂ ਖਾ ਲਈਆਂ ਅਤੇ ਹਾਲਤ ਵਿਗੜ ਗਈ। 

ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਭਾਜਪਾ

ਉਧਰ ਇਸ ਮਾਮਲੇ 'ਤੇ ਪ੍ਰਿੰਸੀਪਲ ਜਗਜੀਤ ਕੌਰ ਨੇ ਸਕੂਲ ਦੀ ਲੈਕਚਰਾਰ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੀ ਮੁਖੀ ਹੋਣ ਕਰਕੇ ਉਨ੍ਹਾਂ ਵੱਲੋਂ ਸਟਾਫ਼ ਤੋਂ ਕੰਮ ਤਾਂ ਕਰਾਉਣਾ ਹੈ। ਜੇ ਕੋਈ ਸਟਾਫ਼ ਮੈਂਬਰ ਕੰਮ ਨੂੰ ਬੋਝ ਦੱਸਦਾ ਹੈ ਤਾਂ ਉਹ ਇਹ ਉਨ੍ਹਾਂ ਦੀ ਸੋਚ ਹੈ। ਮੇਰਾ ਮੰਤਵ ਕੰਮ ਕਰਾਉਣਾ ਹੈ ਪਰ ਇਸ ਤਰ੍ਹਾਂ ਕੋਈ ਦਬਾਅ ਪਾ ਕੇ ਮਹੌਲ ਖਰਾਬ ਕਰੇਗਾ ਤਾਂ ਉਹ ਹਾਈ ਅਥਾਰਟੀ ਦੇ ਧਿਆਨ ਵਿਚ ਲਿਆਉਣਗੇ। ਪਹਿਲਾਂ ਸਕੂਲ ਛੱਡਣ ਵਾਲੇ ਸਟਾਫ਼ ਕਰਮਚਾਰੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਪ੍ਰਿੰਸੀਪਲ ਨੇ ਰੱਖਿਆ ਸੀ ਪਰ ਉਹ ਵੀ ਕੰਮ ਨਹੀਂ ਕਰਦੇ ਸਨ। ਇਸ ਲਈ ਉਹ ਛੱਡ ਕੇ ਚਲੇ ਗਏ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਤੋਂ ਜ਼ਬਰੀ ਫੰਡ ਲੈ ਕੇ ਟੂਰ ਦੇ ਮਾਮਲੇ 'ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੜਤਾਲ ਵੀ ਕੀਤੀ ਸੀ। 

ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਹਾਈਵੇ ਹੋ ਗਿਆ ਜਾਮ ! ਲੱਗ ਗਈਆਂ ਲੰਬੀਆਂ ਲਾਈਨਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News