ਮੱਧ ਪ੍ਰਦੇਸ਼ : ਡਿਪਟੀ ਕਲੈਕਟਰ ਨਾਲ ਬਦਸਲੂਕੀ ਦੇ ਮਾਮਲੇ ''ਚ ਕੇਸ ਦਰਜ

01/20/2020 11:25:10 AM

ਰਾਜਗੜ੍ਹ— ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ 'ਚ ਤਿਰੰਗਾ ਯਾਤਾਰ ਕੱਢਣ ਦੇ ਮਾਮਲੇ 'ਚ 150 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ 'ਚ 12 ਨਾਮਜ਼ਦ ਹਨ। ਧਾਰਾ 144 ਲਾਗੂ ਹੋਣ ਤੋਂ ਬਾਅਦ ਵੀ ਬੀਆਵਰਾ 'ਚ ਲੋਕਾਂ ਨੇ ਤਿਰੰਗਾ ਯਾਤਰਾ ਕੱਢੀ। ਇਸ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਨਾਲ ਬਦਸਲੂਕੀ ਵੀ ਕੀਤੀ ਗਈ। ਬਦਸਲੂਕੀ ਦੇ ਮਾਮਲੇ 'ਚ 2 ਦੋਸ਼ੀਆਂ 'ਤੇ ਧਾਰਾ 353 ਅਤੇ 354 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਇਕ ਨਾਮਜ਼ਦ ਅਤੇ ਇਕ ਅਣਪਛਾਤਾ ਹੈ।
 

ਦਿਗਵਿਜੇ ਸਿੰਘ ਨੇ ਕਿਹਾ ਭਾਜਪਾ ਦੀ ਗੁੰਡਾਗਰਦੀ ਆਈ ਸਾਹਮਣੇ
ਇਸ ਮਾਮਲੇ 'ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਰਾਜਗੜ੍ਹ 'ਚ ਭਾਜਪਾ ਦੀ ਗੁੰਡਾਗਰਦੀ ਸਾਹਮਣੇ ਆ ਗਈ। ਮਹਿਲਾ ਜ਼ਿਲਾ ਕਲੈਕਟਰ ਅਤੇ ਮਹਿਲਾ ਐੱਸ.ਡੀ.ਐੱਮ. ਅਧਿਕਾਰੀਆਂ ਨੂੰ ਕੁੱਟਿਆ ਗਿਆ। ਵਾਲ ਖਿੱਚੇ ਗਏ, ਮਹਿਲਾ ਅਧਿਕਾਰੀਆਂ ਦੀ ਬਹਾਦਰੀ 'ਤੇ ਸਾਨੂੰ ਮਾਣ ਹੈ।
 

ਸੀ.ਏ.ਏ. ਦੇ ਸਮਰਥਨ 'ਚ ਹੋ ਰਿਹਾ ਸੀ ਪ੍ਰਦਰਸ਼ਨ
ਦਰਅਸਲ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਦਿੱਲੀ, ਉੱਤਰ ਪ੍ਰਦੇਸ਼ ਸਮੇਤ ਕਈ ਥਾਂਵਾਂ 'ਤੇ ਇਸ ਦੇ ਸਮਰਥਨ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਸੀ.ਏ.ਏ. ਦੇ ਸਮਰਥਨ 'ਚ ਪ੍ਰਦਰਸ਼ਨ ਕੀਤਾ ਗਿਆ ਸੀ, ਉਸੇ ਵਿਚ ਇਕ ਪ੍ਰਦਰਸ਼ਨਕਾਰੀ ਨੇ ਡਿਪਟੀ ਕਲੈਕਟਰ ਪ੍ਰਿਆ ਵਰਮਾ ਦੇ ਵਾਲ ਖਿੱਚ ਦਿੱਤੇ ਸਨ।

ਪ੍ਰਿਆ ਵਰਮਾ ਦੇ ਖਿੱਚੇ ਗਏ ਵਾਲ
ਦਰਅਸਲ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਵਿਚ ਰਸਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਥੋਂ ਹਟਾ ਰਿਹਾ ਸੀ। ਇਸ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਇਕ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਨ ਲੱਗੀ। ਉਦੋਂ ਕਿਸੇ ਪ੍ਰਦਰਸ਼ਨਕਾਰੀ ਨੇ ਡਿਪਟੀ ਕਲੈਕਟਰ ਪ੍ਰਿਆ ਵਰਮਾ ਦੇ ਵਾਲ ਖਿੱਚ ਦਿੱਤੇ। ਇਸ ਸਾਰੀ ਘਟਨਾ ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਹਾਲਾਂਕਿ ਡਿਪਟੀ ਕੁਲੈਕਟਰ ਪ੍ਰਿਯਾ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕੋਈ ਹੱਥੋਪਾਈ ਨਹੀਂ ਕੀਤੀ ਹੈ। ਉਥੇ ਭਾਜਪਾ ਨੇ ਦੋਸ਼ ਲਗਾਇਆ ਕਿ ਪੁਲਸ ਨੇ ਲਾਠੀਚਾਰਜ ਵੀ ਕੀਤਾ। ਪਾਰਟੀ ਨੇ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। 
 

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਅੱਜ ਲੋਕਤੰਤਰ ਦਾ ਸਭ ਤੋਂ ਕਾਲਾ ਦਿਨ
ਇਸ ਘਟਨਾ 'ਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ ਸੀ ਕਿ ਅੱਜ ਦਾ ਦਿਨ ਲੋਕਤੰਤਰ ਦੇ ਸਭ ਤੋਂ ਕਾਲੇ ਦਿਨ 'ਚ ਗਿਣਿਆ ਜਾਵੇਗਾ। ਅੱਜ ਰਾਜਗੜ੍ਹ 'ਚ ਡਿਪਟੀ ਕਲੈਕਟਰ ਸਾਹਿਬ ਨੇ ਜਿਸ ਬੇਸ਼ਰਮੀ ਨਾਲ ਸੀ.ਏ.ਏ. 'ਚ ਸਮਰਥਨ 'ਚ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੂੰ ਲਤਾੜਿਆ, ਘਸੀਟਿਆ ਅਤੇ ਥੱਪੜ ਮਾਰੇ, ਉਸ ਦੀ ਨਿੰਦਾ ਮੈਂ ਸ਼ਬਦਾਂ 'ਚ ਨਹੀਂ ਕਰ ਸਕਦਾ। ਕੀ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਕੁੱਟਣ ਦਾ ਆਦੇਸ਼ ਮਿਲਿਆ ਸੀ?


DIsha

Content Editor

Related News