ਪੰਜਾਬ: ਲੱਕੜ ਦੇ ਆਰੇ ਨਾਲ ਵੱਢੇ ਮੁੰਡੇ ਦੇ ਮਾਮਲੇ ''ਚ ਨਵਾਂ ਮੋੜ! ਫੜੇ ਗਏ ਪਤੀ-ਪਤਨੀ ਦਾ ਸਨਸਨੀਖੇਜ਼ ਖ਼ੁਲਾਸਾ

Friday, Jan 09, 2026 - 02:55 PM (IST)

ਪੰਜਾਬ: ਲੱਕੜ ਦੇ ਆਰੇ ਨਾਲ ਵੱਢੇ ਮੁੰਡੇ ਦੇ ਮਾਮਲੇ ''ਚ ਨਵਾਂ ਮੋੜ! ਫੜੇ ਗਏ ਪਤੀ-ਪਤਨੀ ਦਾ ਸਨਸਨੀਖੇਜ਼ ਖ਼ੁਲਾਸਾ

ਲੁਧਿਆਣਾ (ਅਨਿਲ/ਗੌਤਮ): ਗੁਰੂ ਹਰ ਰਾਏ ਨਗਰ ਵਿਚ ਖ਼ਾਲੀ ਪਲਾਟ ਵਿਚ ਕਈ ਟੁਕੜਿਆਂ 'ਚ ਮਿਲੀ ਮੁੰਡੇ ਦੀ ਲਾਸ਼ ਦਾ ਮਾਮਲਾ ਸੁਲਝ ਗਿਾ ਹੈ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਦੋਸਤ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਵੀਰਵਾਰ ਨੂੰ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਗੁਰੂ ਹਰ ਰਾਏ ਨਗਰ 'ਚ ਸੈਕਰੇਡ ਕਾਨਵੈਂਟ ਸਕੂਲ ਦੇ ਸਾਹਮਣੇ ਖ਼ਾਲੀ ਪਲਾਟ ਵਿਚ ਇਕ ਵਿਅਕਤੀ ਦੀ ਲਾਸ਼ 6 ਟੁਕੜਿਆਂ ਵਿਚ ਬਰਾਮਦ ਕੀਤੀ ਗਈ ਸੀ। ਉਸ ਦਾ ਸਿਰ ਚਿੱਟੇ ਰੰਗ ਦੇ ਡਰੰਮ ਵਿਚ ਲਗਭਗ ਡੇਢ-ਦੋ ਕਿੱਲੋਮੀਟਰ ਦੂਰੋਂ ਬਰਾਮਦ ਹੋਇਆ ਸੀ। ਮ੍ਰਿਤਕ ਦੀ ਪਛਾਣ ਦਵਿੰਦਰ ਕੁਮਾਰ (36) ਵਜੋਂ ਹੋਈ ਸੀ, ਜੋ ਮੁੰਬਈ ਵਿਚ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਦਵਿੰਦਰ ਕੁਮਾਰ ਜਦੋਂ ਲੁਧਿਆਣਾ ਵਾਪਸ ਆਇਆ ਤਾਂ 6 ਜਨਵਰੀ ਨੂੰ ਆਪਣੇ ਦੋਸਤ ਸ਼ੇਰਾ ਦੇ ਘਰ ਨਸ਼ਾ ਕਰਨ ਗਿਆ ਸੀ। ਇਸ ਦੌਰਾਨ ਜਦੋਂ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਤਾਂ ਉਸ ਦੀ ਹਾਲਤ ਵਿਗੜ ਗਈ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। 

ਇਸ ਮਗਰੋਂ ਦਵਿੰਦਰ ਕੁਮਾਰ ਦੇ ਦੋਸਤ ਸ਼ੇਰ ਸਿੰਘ ਵੱਲੋਂ ਦਵਿੰਦਰ ਦੀ ਮੌਤ ਨੂੰ ਲੁਕਾਉਣ ਲਈ ਲੱਕੜ ਵਾਲੇ ਆਰੇ ਨਾਲ ਉਸ ਦੇ ਸਰੀਰ ਦੇ 6 ਟੋਟੇ ਕਰ ਦਿੱਤੇ ਤੇ ਰਾਤ ਦੇ ਵੇਲੇ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ 'ਤੇ ਜਾ ਕੇ ਉਸ ਦੇ ਸਰੀਰ ਦੇ ਟੋਟਿਆਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿਆ। ਇਸ ਮਗਰੋਂ ਪੁਲਸ ਵੱਲੋਂ ਸ਼ੇਰਾ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 


author

Anmol Tagra

Content Editor

Related News