ਜਦੋਂ 16 ਸਾਲ ਦੇ ਮੁੰਡੇ ਨੂੰ ਲਾਈ ਗਈ ਕੋਰੋਨਾ ਵੈਕਸੀਨ, ਮੂੰਹ ’ਚੋਂ ਨਿਕਲਣ ਲੱਗੀ ਝੱਗ

Monday, Aug 30, 2021 - 10:30 AM (IST)

ਜਦੋਂ 16 ਸਾਲ ਦੇ ਮੁੰਡੇ ਨੂੰ ਲਾਈ ਗਈ ਕੋਰੋਨਾ ਵੈਕਸੀਨ, ਮੂੰਹ ’ਚੋਂ ਨਿਕਲਣ ਲੱਗੀ ਝੱਗ

ਮੁਰੈਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੀ ਅੰਬਾਹ ਤਹਿਸੀਲ ’ਚ 16 ਸਾਲ ਦੇ ਇਕ ਮੁੰਡੇ ਨੂੰ ਕੋਰੋਨਾ ਵੈਕਸੀਨ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵੈਕਸੀਨ ਲੱਗਦੇ ਹਨ ਉਸ ਨੂੰ ਚੱਕਰ ਆਉਣ ਲੱਗੇ ਮੂੰਹ ’ਚੋਂ ਝੱਗ ਨਿਕਲਣ ਲੱਗ ਪਈ। ਘਟਨਾ ਦੇ ਇਕ ਦਿਨ ਬਾਅਦ ਐਤਵਾਰ ਨੂੰ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਸੰਬੰਧ ’ਚ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗੇਗਾ ਕਿ ਨਾਬਾਲਗ ਮੁੰਡੇ ਨੂੰ ਕਿਵੇਂ ਟੀਕਾ ਲਗਾਇਆ ਗਿਆ? ਸੂਤਰਾਂ ਨੇ ਦੱਸਿਆ ਕਮਲੇਸ਼ ਕੁਸ਼ਵਾਹਾ ਦੇ ਪੁੱਤਰ ਪਿੱਲੂ ਨੂੰ ਸ਼ਨੀਵਾਰ ਨੂੰ ਮੁਰੈਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 35 ਕਿਲੋਮੀਟਰ ਦੂਰ ਇਕ ਟੀਕਾਕਰਨ ਕੇਂਦਰ ’ਚ ਇਹ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਸ ਦੇ ਮੂੰਹ ’ਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ। 

ਇਹ ਵੀ ਪੜ੍ਹੋ : ‘ਮਨ ਕੀ ਬਾਤ’ ’ਚ ਬੋਲੇ- PM ਮੋਦੀ, ਹਾਕੀ ਖਿਡਾਰੀਆਂ ਨੇ 41 ਸਾਲ ਬਾਅਦ ਦੇਸ਼ ਦਾ ਨਾਂ ਕੀਤਾ ਉੱਚਾ

ਉਨ੍ਹਾਂ ਦੱਸਿਆ ਕਿ ਅੰਬਾਹ ’ਚ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਗਵਾਲੀਅਰ ਰੈਫਰ ਕਰ ਦਿੱਤਾ। ਮੁੰਡੇ ਦੇ ਬੀਮਾਰ ਪੈਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਟੀਕਾਕਰਨ ਕੇਂਦਰ ’ਚ ਹੰਗਾਮਾ ਕਰ ਦਿੱਤਾ। ਮੁਰੈਨਾ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਏ. ਡੀ. ਸ਼ਰਮਾ ਨੇ ਕਿਾ,‘‘ਨਾਬਾਲਗ ਮੁੰਡੇ ਨੂੰ ਕੋਰੋਨਾ ਰੋਕੂ ਟੀਕਾ ਕਿਵੇਂ ਦਿੱਤਾ ਗਿਆ? ਇਸ ਦਾ ਪਤਾ ਲਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।’’ ਉਨ੍ਹਾਂ ਦੱਸਿਆ ਕਿ ਪਿੱਲੂ ਦੇ ਆਧਾਰ ਕਾਰਡ ਦੀ ਜਾਂਚ ਕੀਤੀ ਜਾਵੇਗੀ। ਪਿੱਲੂ ਦੇ ਆਧਾਰ ਕਾਰਡ ਅਨੁਸਾਰ ਉਹ 16 ਸਾਲ ਦਾ ਹੈ।

ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News