ਪਿੰਡਾਂ ’ਚੋਂ ਪਲਾਇਨ ਰੋਕਣ ਲਈ ਸਿੱਖਿਆ, ਰੁਜ਼ਗਾਰ ਤੇ ਮਨੋਰੰਜਨ ’ਤੇ ਧਿਆਨ ਦੇਣਾ ਜ਼ਰੂਰੀ: ਨਾਇਡੂ

Monday, Apr 11, 2022 - 03:20 PM (IST)

ਪਿੰਡਾਂ ’ਚੋਂ ਪਲਾਇਨ ਰੋਕਣ ਲਈ ਸਿੱਖਿਆ, ਰੁਜ਼ਗਾਰ ਤੇ ਮਨੋਰੰਜਨ ’ਤੇ ਧਿਆਨ ਦੇਣਾ ਜ਼ਰੂਰੀ: ਨਾਇਡੂ

ਨਵੀਂ ਦਿੱਲੀ (ਭਾਸ਼ਾ)– ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਪੇਂਡੂ ਖੇਤਰਾਂ ’ਚ ਸਿੱਖਿਆ, ਰੁਜ਼ਗਾਰ ਅਤੇ ਮਨੋਰੰਜਨ ’ਤੇ ਧਿਆਨ ਦੇਣ ਦੀ ਲੋੜ ਹੈ, ਤਾਂ ਕਿ ਪਿੰਡਾਂ ਤੋਂ ਲੋਕਾਂ ਦੇ ਪਲਾਇਨ ਨੂੰ ਰੋਕਿਆ ਜਾ ਸਕੇ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ ਪੰਚਾਇਤੀ ਰਾਜ ਮੰਤਰਾਲਾ ਵਲੋਂ ਆਯੋਜਿਤ ‘ਪੰਚਾਇਤਾਂ ਦੇ ਨਵ-ਨਿਰਮਾਣ ਦੇ ਸੰਕਲਪ ਉਤਸਵ’ ਨੂੰ ਸੰਬੋਧਿਤ ਕਰਦੇ ਹੋਏ ਉੱਪ ਰਾਸ਼ਟਰਪਤੀ ਨਾਇਡੂ ਨੇ ਇਹ ਗੱਲ ਆਖੀ।

ਪਾਕਿਸਤਾਨ ’ਚ ਜਾਰੀ ਸਿਆਸੀ ਘਮਾਸਾਨ ਨੂੰ ਲੈ ਕੇ ਨਾਇਡੂ ਨੇ ਸਿੱਧੇ ਰੂਪ ਨਾਲ ਤੰਜ ਕੱਸਦੇ ਹੋਏ ਕਿਹਾ, ‘‘ਸਾਡੇ ਗੁਆਂਢ ’ਚ ਵੀ ਇਕ ਦੇਸ਼ ਹੈ ਪਰ ਉੱਥੇ ਕੋਈ ਲੋਕਤੰਤਰ ਨਹੀਂ ਹੈ ਅਤੇ ਸਾਨੂੰ ਨਹੀਂ ਪਤਾ ਕਿ ਉੱਥੇ ਕੀ ਹੋ ਰਿਹਾ ਹੈ।’’ ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਅਸਲੀਅਤ ਇਹ ਹੈ ਕਿ ਸਾਡੇ ਦੇਸ਼ ’ਚ ਹਰ ਪੱਧਰ ’ਤੇ ਲੋਕਤੰਤਰ ਹੈ। ਨਾਇਡੂ ਨੇ ਪੇਂਡੂ ਖੇਤਰਾਂ ’ਚ 2.78 ਲੱਖ ਸਥਾਨਕ ਬਾਡੀਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦੇ ਕਿਸੇ ਦੂਜੇ ਦੇਸ਼ ’ਚ ਵੱਖ-ਵੱਖ ਪੱਧਰਾਂ ’ਤੇ ਇੰਨੀ ਵੱਡੀ ਗਿਣਤੀ ’ਚ ਲੋਕਤੰਤਰੀ ਸੰਸਥਾਵਾਂ ਨਹੀਂ ਹਨ। 

ਵੈਂਕਈਆ ਨਾਇਡੂ ਨੇ ਕਿਹਾ, ‘‘ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਆਪਣੇ ਆਪ ’ਚ ਇਕ ਮਜ਼ਬੂਤ, ਸਮਰਥ ਭਾਰਤ ਦੇ ਨਿਰਮਾਣ ਦਾ ਸੰਕਲਪ ਲੈਣ ਦਾ ਤਿਉਹਾਰ ਹੈ। ਮੈਨੂੰ ਖੁਸ਼ੀ ਹੈ ਕਿ ਪੰਚਾਇਤੀ ਰਾਜ ਮੰਤਰਾਲਾ ਵਿਕਾਸ ਟੀਚਿਆਂ ਨੂੰ ਸਥਾਨਕ ਪੱਧਰ ’ਤੇ ਹਾਸਲ ਕਰਨ ਲਈ ਗੰਭੀਰ ਕੋਸ਼ਿਸ਼ਾਂ ਕਰ ਰਿਹਾ ਹੈ।


author

Tanu

Content Editor

Related News