LVMH ਨੇ ਰਾਮਦੇਵ ਦੇ ਪਤੰਜਲੀ ਉਤਪਾਦਾਂ ''ਚ ਦਿਖਾਈ ਦਿਲਚਸਪੀ
Thursday, Jan 18, 2018 - 09:03 PM (IST)

ਨਵੀਂ ਦਿੱਲੀ— ਐੱਲ. ਵੀ. ਐੱਮ. ਐੱਚ. ਨੇ ਬਾਬਾ ਰਾਮਦੇਵ ਦੇ ਪਤੰਜਲੀ ਉਦਯੋਗ ਦੇ ਨਾਲ ਗਠਬੰਧਨ ਕਰਨ 'ਚ ਦਿਲਚਸਪੀ ਦਿਖਾਈ ਹੈ। ਯੂਰਪ ਦੀ ਬਹੁਕੌਮੀ ਲਗਜ਼ਰੀ ਗੁੱਡਸ ਸਮੂਹ ਐੱਲ. ਵੀ. ਐੱਮ. ਐੱਚ. (ਮੋਏਟ ਹੈਨੇਸੀ ਲੂਈਸ ਵੁਈਟਨ ਐਸਈ) ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਐੱਫ. ਐੱਮ. ਸੀ. ਜੀ. ਬ੍ਰਾਂਡ ਪਤੰਜਲੀ 'ਚ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਹੈ। ਇਕ ਰਿਪਰੋਟ ਮੁਤਾਬਕ ਐੱਲ. ਵੀ. ਐੱਮ. ਐੱਚ. ਨੇ ਉਨ੍ਹਾਂ ਉਤਪਾਦਾਂ ਨੂੰ ਵਿਦੇਸ਼ਾਂ 'ਚ ਵੇਚਣ ਦੀ ਦਿਲਚਸਪੀ ਦਿਖਾਈ ਹੈ, ਜਿਹੜੇ ਪਤੰਜਲੀ ਬਣਾਉਦੀ ਹੈ ਅਤੇ ਕੰਪਨੀ ਜਾਂ ਸਮੂਹ ਇਸ ਦੇ ਲਈ ਪਤੰਜਲੀ 'ਚ 500 ਮਿਲੀਅਨ ਡਾਲਰ ਦਾ ਨਿਵੇਸ਼ ਕਰ ਸਕਦੀ ਹੈ।
ਆਯੂਰਵੈਦ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਅਤੇ ਭਾਰਤ ਦੀ ਤੇਜ਼ੀ ਨਾਲ ਵੱਧਦੀ ਐੱਫ. ਐੱਮ. ਸੀ. ਜੀ. ਕੰਪਨੀ ਐੱਲ ਕੈਰੀਟਨ ਏਸ਼ੀਆ (ਜੋ ਐੱਲ. ਵੀ. ਐੱਮ. ਐੱਚ. ਵਲੋਂ ਬਣਾਈ ਗਈ ਇਕ ਪ੍ਰਾਈਵੇਟ ਸਹਿ-ਪਾਰਟਨਰ ਹੈ) ਨੇ ਪਤੰਜਲੀ ਦੀਆਂ ਵਸਤੂਆਂ ਨੂੰ ਇਸ ਕੰਪਨੀ ਵਲੋਂ ਵਿਸ਼ਵ ਮੰਚ 'ਤੇ ਲੈ ਜਾਣ ਦੀ ਮੰਗ ਕੀਤੀ ਹੈ। 2006 'ਚ ਪ੍ਰਾਈਵੇਟ ਲਿਮਿਟੇਡ ਕੰਪਨੀ ਦੇ ਰੂਪ 'ਚ ਪਤੰਜਲੀ ਨੇ 2015 'ਚ ਆਪਣੇ 4 ਹਜ਼ਾਰ ਸਟੋਰਾਂ ਤੋਂ 2000 ਕਰੋੜ ਰੁਪਏ ਕਮਾਏ ਸਨ।