ਇਕ ਤਰਫਾ ਪਿਆਰ ''ਚ ਲੜਕੀ ਨੂੰ ਗੱਡੀ ''ਚ ਖਿੱਚਣ ਦੀ ਕੀਤੀ ਕੋਸ਼ਿਸ਼, ਤਲਾਸ਼ ਜਾਰੀ

09/05/2017 3:07:29 PM

ਆਗਰਾ— ਥਾਣਾ ਸ਼ਾਹਗੰਜ ਖੇਤਰ 'ਚ ਆਫਿਸ ਤੋਂ ਘਰ ਆ ਰਹੇ ਇਕ ਲੜਕੀ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਗੱਡੀ 'ਚ ਖਿੱਚਣ ਦੀ ਕੋਸ਼ਿਸ਼ ਕੀਤੀ। ਪੀੜਿਤਾ ਨੇ ਬਦਮਾਸ਼ਾਂ ਖਿਲਾਫ ਸ਼ਿਕਾਇਤ ਦਿੱਤੀ ਹੈ। ਜਿਸ ਦੇ ਬਾਅਦ ਪੁਲਸ ਬਦਮਾਸ਼ਾਂ ਦੀ ਖੋਜ ਕਰ ਰਹੀ ਹੈ। ਦੱਸ ਦਈਏ ਕਿ ਜਿਸ ਸਥਾਨ 'ਤੇ ਇਹ ਹਰਕਤ ਹੋਈ, ਉਥੋਂ ਥੌੜੀ ਹੀ ਦੂਰ ਪੁਲਸ ਤਾਇਨਾਤ ਰਹਿੰਦੀ ਹੈ।
ਖੇਰੀਆ ਮੋੜ ਵਾਸੀ ਹੀਨਾ(ਬਦਲਿਆ ਨਾਮ) ਬੋਦਲਾ ਖੇਤਰ 'ਚ ਇਕ ਆਫਿਸ 'ਚ ਕੰਮ ਕਰਦੀ ਹੈ। ਕਮਾਲ ਖਾਂ ਖੇਤਰ ਦਾ ਰਹਿਣ ਵਾਲਾ ਰਿਹਾਨ ਉਸ ਨਾਲ ਇਕ ਤਰਫਾ ਪਿਆਰ ਕਰਦਾ ਹੈ। ਰਿਹਾਨ ਕਈ ਵਾਰ ਹੀਨਾ ਦਾ ਰਸਤਾ ਰੋਕ ਲੈਂਦਾ ਸੀ ਅਤੇ ਛੇੜਛਾੜ ਕਰਦਾ ਸੀ। ਉਸ ਦੇ ਡਰ ਤੋਂ ਹੀਨਾ ਇੱਕਲੇ ਆਫਿਸ ਤੋਂ ਵਾਪਸ ਨਹੀਂ ਆਉਂਦੀ ਹੈ। 

PunjabKesari
ਸ਼ਨੀਵਾਰ ਸ਼ਾਮ ਜਦੋਂ ਉਹ ਆਪਣੇ ਸਾਥੀ ਨਾਲ ਬਾਈਕ ਤੋਂ ਘਰ ਆ ਰਹੀ ਸੀ ਤਾਂ ਉਸ ਸਮੇਂ ਉਸ ਦੇ ਘਰ ਨੇੜੇ ਰਹਿਣ ਵਾਲਾ ਰਿਹਾਨ ਆਪਣੇ ਸਾਥੀਆਂ ਨਾਲ ਉਸ ਨੂੰ ਕਾਰ 'ਚ ਖਿੱਚਣ ਦੀ ਕੋਸ਼ਿਸ਼ ਕਰਨ ਲੱਗਾ। ਪੀੜਿਤਾ ਨੇ ਦੱਸਿਆ ਕਿ ਖਿੱਚਣ ਕਾਰਨ ਉਸ ਦੇ ਕੱਪੜੇ ਫੱਟ ਗਏ। ਦੋਸ਼ੀ ਵਿਅਕਤੀ ਘਰ ਦੇ ਕੋਲ ਹੀ ਰਹਿੰਦਾ ਹੈ ਅਤੇ ਕਈ ਵਾਰ ਉਸ ਨਾਲ ਬਤਮੀਜ਼ੀ ਕਰਦਾ ਹੈ। ਇਸ ਸੰਬੰਧ 'ਚ ਐਸ.ਓ ਸ਼ਾਹਗੰਜ ਵਿਨੈ ਕੁਮਾਰ ਦਾ ਕਹਿਣਾ ਹੈ ਕਿ ਪੀੜਿਤ ਲੜਕੀ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News