ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ, ਇਕ ਘੁਸਪੈਠੀਆ ਕੀਤਾ ਢੇਰ

Friday, May 03, 2024 - 03:52 PM (IST)

ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ, ਇਕ ਘੁਸਪੈਠੀਆ ਕੀਤਾ ਢੇਰ

ਸਾਂਬਾ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਮਾਰੇ ਗਏ ਇਕ ਘੁਸਪੈਠੀਏ ਨੂੰ ਇਲਾਕੇ ਦੀ ਜਾਸੂਸੀ ਕਰਨ ਅਤੇ ਫ਼ੌਜੀਆਂ ਦੀ ਚੌਕਸੀ ਬਾਰੇ ਪਤਾ ਲਗਾਉਣ ਲਈ ਭੇਜਿਆ ਗਿਆ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੇ ਬੁੱਧਵਾਰ ਰਾਤ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਬਾ ਦੀ ਰੀਗਲ ਪੋਸਟ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਅਤੇ ਇਕ ਘੁਸਪੈਠੀਏ ਨੂੰ ਮਾਰ ਸੁੱਟਿਆ। ਹਾਦਸੇ ਵਾਲੀ ਜਗ੍ਹਾ ਤੋਂ ਘੁਸਪੈਠੀਏ ਦੀ ਲਾਸ਼ ਵੀਰਵਾਰ ਨੂੰ ਬਰਾਮਦ ਕੀਤੀ ਗਈ। ਇਕ ਮੋਹਰੀ ਚੌਕੀ ਦੇ ਦੌਰੇ 'ਤੇ ਪਹੁੰਚੇ ਬੀ.ਐੱਸ.ਐੱਫ. ਦੇ ਇੰਸਪੈਕਟਰ ਜਨਰਲ (ਆਈਜੀ) ਡੀਕੇ ਬੂਰਾ ਨੇ ਕਿਹਾ,''ਬੁੱਧਵਾਰ ਰਾਤ ਕਰੀਬ 8.15 ਵਜੇ ਫ਼ੌਜੀਆਂ ਨੇ ਸਰਹੱਦ ਪਾਰ ਤੋਂ ਹੱਲਚੱਲ ਦੇਖੀ, ਜਿਸ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਗਈ। ਘੁਸਪੈਠੀਆ ਪਹਿਲੇ ਸਰਹੱਦ ਦੇ ਕਰੀਬ ਪਹੁੰਚਿਆ ਅਤੇ ਫਿਰ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ। ਫ਼ੌਜੀਆਂ ਨੇ ਉਸ ਨੂੰ ਲਲਕਾਰਿਆ, ਬਾਵਜੂਦ ਇਸ ਦੇ ਉਹ ਤੇਜ਼ੀ ਨਾਲ ਅੱਗੇ ਵਧਦਾ ਰਿਹਾ। 2 ਵਾਰ ਹੋਰ ਚੁਣੌਤੀ ਦਿੱਤੀ ਗਈ ਪਰ ਉਹ ਰੁਕਿਆ ਨਹੀਂ, ਜਿਸ ਤੋਂ ਬਾਅਦ ਜਵਾਨਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ।''

ਅਧਿਕਾਰੀ ਨੇ ਕਿਹਾ ਕਿ ਹਾਦਸੇ ਵਾਲੀ ਜਗ੍ਹਾ ਕੋਲ ਬੰਨ੍ਹ 'ਚ ਇਕ ਖੋਖਲੀ ਜਗ੍ਹਾ ਹੈ ਅਤੇ ਇਕ ਗੇਟ ਵੀ ਹੈ, ਜੋ ਆਮ ਤੌਰ 'ਤੇ ਬੰਦ ਰਹਿੰਦਾ ਹੈ। ਘੁਸਪੈਠੀਏ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੀ ਸੰਭਾਵਨਾ ਹੈ ਕਿ ਸਰਹੱਦ ਪਾਰ ਤੋਂ ਹੋਰ ਵੀ ਕੁਝ ਲੋਕ ਉਸ ਦੇ ਪਿੱਛੇ ਆ ਰਹੇ ਸਨ ਪਰ ਉਹ ਫ਼ੌਜੀਆਂ ਨੂੰ ਦਿਖਾਈ ਨਹੀਂ ਦਿੱਤੇ। ਆਈ.ਜੀ. ਨੇ ਕਿਹਾ ਕਿ ਉਸ ਨੂੰ ਇਲਾਕੇ ਦੀ ਜਾਸੂਸੀ ਕਰਨ ਲਈ ਭੇਜਿਆ ਗਿਆ ਹੋਵੇਗਾ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਉਹ ਘੁਸਪੈਠ ਦੀ ਯੋਜਨਾ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਰਹੱਦ ਪਾਰ ਤੋਂ ਘੁਸਪੈਠ ਕਰਨ 'ਚ ਸਫ਼ਲ ਹੋ ਜਾਂਦੇ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਅਜਿਹੀ ਰਣਨੀਤੀ ਅਪਣਾਈ ਜਾਂਦੀ ਹੈ। ਅੰਤਰਰਾਸ਼ਟਰੀ ਸਰਹੱਦ 'ਤੇ ਸੰਭਾਵਿਤ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਅਜਿਹੀ ਕਿਸੇ ਵੀ ਘਟਨਾ ਨੂੰ ਖਾਰਜ ਕਰਦੇ ਹੋਏ ਕਿਹਾ,''ਸਾਨੂੰ ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News