ਦਾਜ ''ਚ ਕੀਤੀ ਬਰੇਜਾ ਗੱਡੀ ਦੀ ਮੰਗ, ਪੂਰੀ ਨਾ ਹੋਣ ''ਤੇ ਬੇਰਹਿਮੀ ਨਾਲ ਕੁੱਟ-ਕੁੱਟ ਬਾਹਰ ਕੱਢੀ ਨੂੰਹ

Tuesday, May 07, 2024 - 10:48 AM (IST)

ਦਾਜ ''ਚ ਕੀਤੀ ਬਰੇਜਾ ਗੱਡੀ ਦੀ ਮੰਗ, ਪੂਰੀ ਨਾ ਹੋਣ ''ਤੇ ਬੇਰਹਿਮੀ ਨਾਲ ਕੁੱਟ-ਕੁੱਟ ਬਾਹਰ ਕੱਢੀ ਨੂੰਹ

ਫਿਰੋਜ਼ਪੁਰ (ਮਲਹੋਤਰਾ, ਖੁੱਲਰ, ਪਰਮਜੀਤ) – ਦਾਜ ਵਿਚ ਬਰੇਜਾ ਗੱਡੀ ਦੀ ਮੰਗ ਰੱਖਦੇ ਹੋਏ ਔਰਤ ਦੀ ਕੁੱਟਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ਵਿਚ ਪਤੀ ਅਤੇ ਸੱਸ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਵੁਮੈਨ ਸੈੱਲ ਦੇ ਏ. ਐੱਸ. ਆਈ. ਜਗਜੀਤ ਸਿੰਘ ਦੇ ਅਨੁਸਾਰ ਅਨਮੋਲਪ੍ਰੀਤ ਕੌਰ ਪਿੰਡ ਚੱਕ ਭੰਗੇਵਾਲਾ ਮਮਦੋਟ ਨੇ ਜਨਵਰੀ ਮਹੀਨੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਵਿਆਹ ਨਵੰਬਰ 2022 ’ਚ ਗੁਰਬਿੰਦਰ ਸਿੰਘ ਵਾਸੀ ਪਿੰਡ ਗਾਦੜੀਵਾਲਾ ਦੇ ਨਾਲ ਹੋਇਆ ਸੀ। 

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਵਿਆਹ ਦੇ ਸਮੇਂ ਕੁੜੀ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਆਦਿ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਤੋਂ ਹੀ ਪਤੀ ਗੁਰਬਿੰਦਰ ਸਿੰਘ ਅਤੇ ਸੱਸ ਕਰਮਜੀਤ ਕੌਰ ਨੇ ਉਸ ਤੋਂ ਹੋਰ ਦਾਜ ਲਿਆਉਣ ਦੀ ਮੰਗ ਕੀਤੀ, ਜਿਸ ਕਾਰਨ ਉਕਤ ਲੋਕ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਏ। ਹੁਣ ਮੁਲਜ਼ਮਾਂ ਨੇ ਦਾਜ ਵਿਚ ਬਰੇਜਾ ਗੱਡੀ ਦੀ ਮੰਗ ਕੀਤੀ, ਜੋ ਪੂਰੀ ਨਾ ਹੋ ਸਕੀ। ਇਸੇ ਕਾਰਨ ਉਸ ਨੇ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਅਤੇ ਫਿਰ ਉਸ ਨੂੰ ਘਰੋਂ ਕੱਢ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਦੋਵਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰਨ ਦੇ ਨਾਲ-ਨਾਲ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News