ਭਾਖੜਾ ਨਹਿਰ ’ਚ ਡਿੱਗੀ ਥਾਰ ਗੱਡੀ ਤੇ ਨੌਜਵਾਨ ਦੀ ਗੋਤਾਖੋਰਾਂ ਵੱਲੋਂ ਭਾਲ ਅਜੇ ਵੀ ਜਾਰੀ

Wednesday, May 15, 2024 - 12:21 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸੋਮਵਾਰ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿਚ ਇਕ ਨੌਜਵਾਨ ਥਾਰ ਗੱਡੀ ਸਮੇਤ ਨਹਿਰ ਵਿਚ ਡਿੱਗ ਗਿਆ ਸੀ। ਨਹਿਰ ’ਚੋਂ ਨੌਜਵਾਨ ਅਤੇ ਥਾਰ ਗੱਡੀ ਦੀ ਤਲਾਸ਼ ਦੇ ਸਬੰਧ ’ਚ ਉਦੋਂ ਤੋਂ ਹੀ ਦੋ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਮੰਗਲਵਾਰ ਬੀ. ਬੀ. ਐੱਮ. ਬੀ. ਗੋਤਾਖੋਰਾਂ ਦੀ ਟੀਮ ਵੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁੱਜੇ, ਜਿੱਥੇ ਉਕਤ ਟੀਮਾਂ ਵੱਲੋਂ ਭਾਖੜਾ ਨਹਿਰ ’ਚ ਥਾਰ ਗੱਡੀ ਦੀ ਤਲਾਸ਼ ਕੀਤੀ ਗਈ।

ਸੋਮਵਾਰ ਨੂੰ ਗੋਤਾਖੋਰਾਂ ਦੇ ਜ਼ਰੀਏ ਇਹ ਗੱਲ ਸਾਹਮਣੇ ਆਈ ਸੀ ਇਹ ਥਾਰ ਗੱਡੀ ਭਾਖੜਾ ਨਹਿਰ ਦੇ ਲੋਹੰਡ ਗੇਟਾਂ ਦੇ ਨਾਲ ਲੱਗੀ ਹੋਈ ਹੈ, ਜਿਸ ਕਾਰਨ ਮੰਗਲਵਾਰ ਬੀ. ਬੀ. ਐੱਮ. ਬੀ. ਦੇ ਗੋਤਾਖੋਰ ਵੀ ਕੀਰਤਪੁਰ ਸਾਹਿਬ ਪੁੱਜੇ ਹੋਏ ਸਨ ਤਾਂ ਜੋ ਥਾਰ ਗੱਡੀ ਕਾਰਨ ਨਹਿਰ ਦੇ ਗੇਟਾਂ ਨੂੰ ਕੋਈ ਖਤਰਾ ਨਾ ਹੋਵੇ ਪਰ ਗੇਟਾਂ ਦੇ ਨਾਲ ਤੋਂ ਗੋਤਾਖੋਰਾਂ ਨੂੰ ਕੋਈ ਗੱਡੀ ਬਰਾਮਦ ਨਹੀਂ ਹੋਈ।

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ

ਦੂਸਰੇ ਪਾਸੇ ਥਾਰ ਗਡੀ ਸਮੇਤ ਨਹਿਰ ਵਿਚ ਡਿੱਗੇ ਨੌਜਵਾਨ ਠਾਕੁਰ ਕਮਲਜੀਤ ਸਿੰਘ ਦਾ ਪਰਿਵਾਰ ਅਤੇ ਪਿੰਡ ਦੇ ਵਸਨੀਕ ਵੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ’ਚੋਂ ਦੋਵਾਂ ਦੀ ਤਲਾਸ਼ ਕਰ ਰਹੇ ਹਨ ਗੋਤਾਖੋਰਾਂ ਦੀ ਟੀਮ ਦੇ ਨਾਲ-ਨਾਲ ਚੱਲ ਰਹੇ ਹਨ। ਇਸ ਮਾਮਲੇ ਦੇ ਜਾਂਚ ਅਧਿਕਾਰੀ ਐੱਸ. ਆਈ. ਬਲਵੀਰ ਚੰਦ ਨੇ ਦੱਸਿਆ ਕਿ ਅਜੇ ਤੱਕ ਗੋਤਾਖੋਰਾਂ ਨੂੰ ਭਾਖਡ਼ਾ ਨਹਿਰ ’ਚੋਂ ਨਾ ਤਾਂ ਥਾਰ ਗੱਡੀ ਮਿਲੀ ਹੈ ਅਤੇ ਨਾ ਹੀ ਭਾਖੜਾ ਨਹਿਰ ਵਿਚ ਰੁੜੇ ਠਾਕੁਰ ਕਮਲਜੀਤ ਸਿੰਘ ਬਾਰੇ ਕੁਝ ਪਤਾ ਲੱਗਾ, ਦੋਵਾਂ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ-ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News