ਲਾਕਡਾਊਨ : ਫਰਿਸ਼ਤਾ ਬਣ ਪੁੱਜੀ ਪੁਲਸ, ਗਰਭਵਤੀ ਔਰਤ ਨੇ ਵੈਨ 'ਚ ਬੱਚੀ ਨੂੰ ਦਿੱਤਾ ਜਨਮ

04/12/2020 6:31:26 PM

ਜੰਮੂ— ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੌਰਾਨ ਜੰਮੂ 'ਚ ਇਕ ਗਰਭਵਤੀ ਔਰਤ ਨੇ ਪੁਲਸ ਵੈਨ 'ਚ ਇਕ ਬੱਚੀ ਨੂੰ ਜਨਮ ਦਿੱਤਾ। ਪੁਲਸ ਬੁਲਾਰੇ ਨੇ ਐਤਵਾਰ ਭਾਵ ਅੱਜ ਦੱਸਿਆ ਕਿ 11 ਅਤੇ 12 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪੁਲਸ ਕੰਟਰੋਲ ਰੂਮ ਜੰਮੂ ਨੂੰ ਇਕ ਫੋਨ ਕਾਲ ਆਇਆ, ਦੱਸਿਆ ਗਿਆ ਕਿ ਚੰਨੀ ਹਿੰਮਤ ਸੈਕਟਰ-3 ਵਿਚ ਗਰਭਵਤੀ ਔਰਤ ਨੂੰ ਦਰਦਾਂ ਸ਼ੁਰੂ ਹੋ ਗਈਆਂ। ਲਾਕਡਾਊਨ ਕਰ ਕੇ ਟਰਾਂਸਪੋਰਟ ਦੀ ਕੋਈ ਸਹੂਲਤ ਨਾ ਹੋਣ ਕਰ ਕੇ ਔਰਤ ਨੂੰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਦਾ ਸੀ। ਅਜਿਹੇ 'ਚ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਘਟਨਾ ਵਾਲੀ ਥਾਂ 'ਤੇ  ਪੁੱਜੀ। ਪੁਲਸ ਵੈਨ ਤੋਂ ਔਰਤ ਨੂੰ ਹਸਪਤਾਲ ਵੱਲ ਲਿਜਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਔਰਤ ਨੇ ਰਸਤੇ 'ਚ ਹੀ ਬੱਚੀ ਨੂੰ ਪੀ. ਸੀ. ਆਰ. ਵੈਨ 'ਚ ਜਨਮ ਦੇ ਦਿੱਤਾ।

ਇਹ ਵੀ ਪੜ੍ਹੋ : ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ 'ਐਂਬੂਲੈਂਸ ਡਰਾਈਵਰ' ਬਣਿਆ ਡਾਕਟਰ

ਦੱਸ ਦੇਈਏ ਕਿ ਦੇਸ਼ ਭਰ 'ਚ ਲਾਕਡਾਊਨ ਕਾਰਨ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਲੋਕਾਂ ਨੂੰ ਐਂਬੂਲੈਂਸ ਨਹੀਂ ਮਿਲ ਸਕੀ ਹੋਵੇ। ਹਾਲਾਂਕਿ ਇਸ ਦਰਮਿਆਨ ਪੁਲਸ ਕਈ ਲੋਕਾਂ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਈ ਹੈ। ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ, ਭਾਰਤ 'ਚ ਵੀ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਾਵਧਾਨੀ ਦੇ ਤੌਰ 'ਤੇ ਅਤੇ ਵਾਇਰਸ ਵਿਰੁੱਧ ਜੰਗ ਲਈ ਭਾਰਤ 'ਚ ਵੀ ਪੂਰਨ ਲਾਕਡਾਊਨ ਲਾਇਆ ਗਿਆ ਹੈ।


Tanu

Content Editor

Related News