ਮਹਿਲਾ ਪੁਲਸ ਕਰਮਚਾਰੀ ਨੂੰ ਸਲਾਮ! ਡਿਊਟੀ ਤੋਂ ਬਾਅਦ ਘਰ ਜਾ ਕੇ ਬਣਾਉਂਦੀ ਹੈ ''ਮਾਸਕ''

Sunday, Apr 05, 2020 - 12:24 PM (IST)

ਮਹਿਲਾ ਪੁਲਸ ਕਰਮਚਾਰੀ ਨੂੰ ਸਲਾਮ! ਡਿਊਟੀ ਤੋਂ ਬਾਅਦ ਘਰ ਜਾ ਕੇ ਬਣਾਉਂਦੀ ਹੈ ''ਮਾਸਕ''

ਮੱਧ ਪ੍ਰਦੇਸ਼— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਜਾਰੀ ਹੈ। ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਅਜਿਹੇ ਵਿਚ ਵਾਇਰਸ ਨਾਲ ਲੜਨ ਲਈ ਮਾਸਕ ਅਤੇ ਸੈਨੇਟਾਈਜ਼ਰ ਅਹਿਮ ਹਥਿਆਰ ਹਨ। ਜਦੋਂ ਦੁਨੀਆ ਮਾਸਕ ਦੀ ਕਮੀ ਨਾਲ ਜੂਝ ਰਹੀ ਹੈ, ਤਾਂ ਦੇਸ਼ 'ਚ ਕਈ ਲੋਕ ਅਜਿਹੇ ਵੀ ਹਨ,  ਜੋ ਘਰਾਂ 'ਚ ਮਾਸਕ ਤਿਆਰ ਕਰ ਕੇ ਲੋਕਾਂ ਨੂੰ ਵੰਡ ਰਹੇ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਹੈ, ਜਿੱਥੇ ਇਕ ਮਹਿਲਾ ਪੁਲਸ ਕਰਮਚਾਰੀ ਲਾਕਡਾਊਨ 'ਚ ਡਿਊਟੀ ਕਰਨ ਤੋਂ ਬਾਅਦ ਘਰ ਜਾ ਕੇ ਮਾਸਕ ਬਣਾਉਂਦੀ ਹੈ। ਸੋਸ਼ਲ ਮੀਡੀਆ 'ਤੇ ਇਸ ਮਹਿਲਾ ਕਰਮਚਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਇੱਥੋਂ ਤਕ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਹੈ ਅਤੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ— ਬੇਟੀ, ਸਦਾ ਖੁਸ਼ ਰਹਿ ਅਤੇ ਜਗਤ ਦਾ ਕਲਿਆਣ ਕਰਦੀ ਰਹਿ।

PunjabKesari

ਇਸ ਦੀ ਜਾਣਕਾਰੀ ਸੰਦੀਪ ਸਿੰਘ ਨਾਂ ਦੇ ਟਵਿੱਟਰ ਯੂਜ਼ਰ ਨੇ ਦਿੱਤੀ। ਉਨ੍ਹਾਂ ਨੇ 4 ਅਪ੍ਰੈਲ ਨੂੰ ਟਵਿੱਟਰ 'ਤੇ ਸ਼ਰਿਠੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਮੱਧ ਪ੍ਰਦੇਸ਼, ਸਾਗਰ ਦੇ ਖੁਰਈ ਥਾਣੇ ਦੀ ਮਹਿਲਾ ਕਰਮਚਾਰੀ ਸ਼ਰਿਠੀ ਸ਼ੋਤੀਆ ਲਾਕਡਾਊਨ 'ਚ ਪੁਲਸ ਦੀ ਡਿਊਟੀ ਨਿਭਾਉਣ ਤੋਂ ਬਾਅਦ ਘਰ ਜਾ ਕੇ ਮਾਸਕ ਬਣਾਉਂਦੀ ਹੈ। ਇਹ ਮਾਸਕ ਥਾਣੇ ਦੇ ਸਟਾਫ ਤੋਂ ਲੈ ਕੇ ਆਮ ਜਨਤਾ ਤਕ ਨੂੰ ਵੰਡ ਰਹੀ ਹੈ। ਸ਼ਰਿਠੀ ਦੇ ਜਜ਼ਬੇ ਨੂੰ ਕੋਟਿ-ਕੋਟਿ ਪ੍ਰਣਾਮ।

 


author

Tanu

Content Editor

Related News