ਟਵੀਟ ਕਰ ਕੇ ਲਾਲੂ ਨੇ ਭਾਜਪਾ ''ਤੇ ਲਾਇਆ ਨਿਸ਼ਾਨਾ ਕਿਹਾ...

08/30/2015 2:41:22 PM


ਪਟਨਾ- ਮਹਾਗਠਜੋੜ ਦੀ ਸਵਾਭਿਮਾਨ ਰੈਲੀ ''ਚ ਉਮੜੀ ਭੀੜ ਤੋਂ ਗਦ-ਗਦ ਹੋਏ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸੋਸ਼ਲ ਸਾਈਟਸ ''ਤੇ ਭਾਜਪਾ ਪਾਰਟੀ ''ਤੇ ਜੰਮ ਕੇ ਹਮਲਾ ਕੀਤਾ ਅਤੇ ਕਿਹਾ ਕਿ ਬਿਹਾਰੀ ਲੋਕ ''ਟਿਕਾਊ'' ਹਨ, ''ਵਿਕਾਊ'' ਨਹੀਂ। ਲੋਕਾਂ ਦਾ ਉਤਸ਼ਾਹ ਦੇਖ ਕੇ ਭਾਜਪਾ ਨੂੰ ਦਿਲ ਦਾ ਦੌਰਾ ਪੈ ਗਿਆ ਹੈ। 
ਸ਼੍ਰੀ ਯਾਦਵ ਨੇ ਸੋਸ਼ਲ ਮੀਡੀਆ ''ਤੇ ਭਾਜਪਾ ''ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਭਰਿਆ ਹੋਇਆ ਗਾਂਧੀ ਮੈਦਾਨ ਅਤੇ ਲੋਕਾਂ ਦਾ ਉਤਸ਼ਾਹ ਦੇਖ ਕੇ ਭਾਜਪਾ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਹਾਰ ਦੇ ਲੋਕ ਅੱਜ ਭਾਜਪਾ ਨੂੰ ਦੱਸ ਦੇਣਗੇ ਕਿ ਬਿਹਾਰੀ ਲੋਕ ਟਿਕਾਊ ਹਨ ਵਿਕਾਊ ਨਹੀਂ। ਸਾਡੀ ਰਗਾਂ ਵਿਚ, ਡੀ. ਐਨ. ਏ. ''ਚ ਚੰਗੇ ਸਸਕਾਰ ਵੱਸਦੇ ਹਨ। ਇੱਥੇ ਅਸੀਂ ਗਰੀਬ ਰਿਕਸ਼ੇ ਵਾਲੇ ਨੂੰ ਵੀ ਆਪ ਕਹਿ ਕੇ ਬੁਲਾਉਂਦੇ ਹਾਂ। ਉਨ੍ਹਾਂ ਨੇ ਕਿਹਾ ਭਾਜਪਾ ਦੀ ਵਾਅਦਾ ਖਿਲਾਫੀ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਮਹਿੰਗਾਈ ਨਾਲ ਜਨਤਾ ''ਚ ਗੁੱਸਾ ਹੈ। ਬਿਹਾਰ ਦੀ ਜਨਤਾ ਭਾਜਪਾ ਨੂੰ ਖਦੇੜਨ ਦਾ ਮਨ ਬਣਾ ਚੁੱਕੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News