ਭਾਜਪਾ ਸਰਕਾਰ ਸੰਕਟ ''ਚ ਨਹੀਂ ਹੈ, ਮਜ਼ਬੂਤੀ ਨਾਲ ਕਰ ਰਹੀ ਹੈ ਕੰਮ : CM ਸੈਣੀ

Wednesday, May 08, 2024 - 02:09 PM (IST)

ਭਾਜਪਾ ਸਰਕਾਰ ਸੰਕਟ ''ਚ ਨਹੀਂ ਹੈ, ਮਜ਼ਬੂਤੀ ਨਾਲ ਕਰ ਰਹੀ ਹੈ ਕੰਮ : CM ਸੈਣੀ

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਰਾਜ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਠਜੋੜ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੀ ਸਰਕਾਰ ਸੰਕਟ 'ਚ ਨਹੀਂ ਹੈ ਅਤੇ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ (ਦਾਦਰੀ), ਰਣਧੀਰ ਸਿੰਘ ਗੋਲਨ (ਪੁੰਡਰੀ) ਅਤੇ ਧਰਮਪਾਲ ਗੋਂਦਰ (ਨੀਲੋਖੇੜੀ) ਨੇ ਮੰਗਲਵਾਰ ਨੂੰ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਐਲਾਨ ਕੀਤਾ ਕਿ ਉਹ ਕਾਂਗਰਸ ਦਾ ਸਮਰਥਨ ਕਰਨਗੇ, ਜਿਸ ਨਾਲ ਰਾਜ ਵਿਧਾਨ ਸਭਾ 'ਚ ਸੈਣੀ ਸਰਕਾਰ ਘੱਟ ਗਿਣਤੀ 'ਚ ਆ ਗਈ ਹੈ।

ਸੈਣੀ ਨੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਵਾਪਸ ਲੈਣ ਬਾਰੇ ਪੁੱਛੇ ਜਾਣ 'ਤੇ ਸਿਰਸਾ 'ਚ ਪੱਤਰਕਾਰਾਂ ਨੂੰ ਕਿਹਾ,''ਸਰਕਾਰ ਕਿਸੇ ਸੰਕਟ 'ਚ ਨਹੀਂ ਹੈ, ਉਹ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ।'' ਸੈਣੀ ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਲਈ ਪ੍ਰਚਾਰ ਕਰ ਰਹੇ ਸਨ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ 'ਚ ਮੈਂਬਰਾਂ ਦੀ ਮੌਜੂਦਾ ਗਿਣਤੀ 88 ਹੈ। ਸਰਕਾਰ ਕੋਲ ਬਹੁਮਤ ਨਾਲ 2 ਵਿਧਾਇਕ ਘੱਟ ਹਨ। ਮੌਜੂਦਾ ਸਮੇਂ ਭਾਜਪਾ ਦੀ ਅਗਵਾਈ ਸਰਕਾਰ ਨੂੰ 2 ਹੋਰ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News