ਕਸ਼ਮੀਰ ਨੂੰ ਲੈ ਕੇ ਉਮਰ ਅਬਦੁੱਲਾ ਨੇ BJP ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ– ‘ਆਪਣੇ ਵਾਲਾ ਹਿੱਸਾ ਸੰਭਲਿਆ ਨਹੀਂ ਜਾ ਰਿਹਾ’

Monday, May 06, 2024 - 02:59 AM (IST)

ਕਸ਼ਮੀਰ ਨੂੰ ਲੈ ਕੇ ਉਮਰ ਅਬਦੁੱਲਾ ਨੇ BJP ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ– ‘ਆਪਣੇ ਵਾਲਾ ਹਿੱਸਾ ਸੰਭਲਿਆ ਨਹੀਂ ਜਾ ਰਿਹਾ’

ਸ਼੍ਰੀਨਗਰ (ਏ. ਐੱਨ. ਆਈ.)– ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ. ਓ. ਕੇ.) ਭਾਰਤ ’ਚ ਸ਼ਾਮਲ ਹੋਵੇਗਾ, ’ਤੇ ਪ੍ਰਤੀਕਿਰਿਆ ਦਿੰਦਿਆਂ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਚੂੜ੍ਹੀਆਂ ਨਹੀਂ ਪਾਈਆਂ ਹਨ ਤੇ ਉਸ ਦੇ ਕੋਲ ਵੀ ਪ੍ਰਮਾਣੂ ਬੰਬ ਹਨ, ਜੋ ਸਾਡੇ ’ਤੇ ਡਿੱਗਣਗੇ। ਜੇਕਰ ਰੱਖਿਆ ਮੰਤਰੀ ਅਜਿਹਾ ਕਹਿ ਰਹੇ ਹਨ ਤਾਂ ਅੱਗੇ ਵਧੋ। ਅਸੀਂ ਕੌਣ ਹਾਂ ਰੋਕਣ ਵਾਲੇ?

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, “ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ? ਪਰ ਉਨ੍ਹਾਂ ਨੂੰ ਪਹਿਲਾਂ ਇਸ ਹਿੱਸੇ (ਜੰਮੂ ਤੇ ਕਸ਼ਮੀਰ) ’ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਉਨ੍ਹਾਂ ਕੋਲ ਹੈ। ਇਥੋਂ ਦੇ ਹਾਲਾਤ ਸਭ ਜਾਣਦੇ ਹਨ। ਉਹ ਇਸ ਨੂੰ ਸੰਭਾਲ ਨਹੀਂ ਸਕਦੇ ਤੇ ਉਹ ਹਿੱਸਾ ਲੈਣ ਜਾ ਰਹੇ ਹਨ, ਜੋ ਉਨ੍ਹਾਂ ਦੇ ਕੰਟਰੋਲ ’ਚ ਨਹੀਂ ਹੈ।”

ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਇਲਾਕਿਆਂ ’ਚ ਫਿਰ ਤੋਂ ਅੱਤਵਾਦ ਦੇਖ ਰਹੇ ਹਾਂ, ਜੋ ਪਿਛਲੇ 5 ਸਾਲਾਂ ’ਚ ਅੱਤਵਾਦ ਤੋਂ ਮੁਕਤ ਸਨ। 2 ਸਥਾਨ ਵਿਸ਼ੇਸ਼ ਜ਼ਿਕਰ ਦੇ ਹੱਕਦਾਰ ਹਨ। ਇਕ ਸ਼੍ਰੀਨਗਰ ਹੈ, ਜਿਥੇ ਪੁਲਸ ਤੇ ਘੱਟ ਗਿਣਤੀ ਭਾਈਚਾਰੇ ਤੇ ਰਾਜੌਰੀ-ਪੁੰਛ ਖ਼ੇਤਰ ’ਤੇ ਵਾਰ-ਵਾਰ ਅੱਤਵਾਦੀ ਹਮਲੇ ਹੋ ਰਹੇ ਹਨ। ਜਦੋਂ ਸਾਡੀ ਪਾਰਟੀ ਸੱਤਾ ’ਚ ਸੀ, ਅਸੀਂ ਇਸ ਖ਼ੇਤਰ ਨੂੰ ਅੱਤਵਾਦ ਤੋਂ ਲੱਗਭਗ ਮੁਕਤ ਕਰ ਦਿੱਤਾ ਸੀ, ਪਰ ਸ਼ਨੀਵਾਰ ਸ਼ਾਮ ਨੂੰ ਭਾਰਤੀ ਹਵਾਈ ਫੌਜ ’ਤੇ ਅੱਤਵਾਦੀ ਹਮਲਾ ਦਰਸਾਉਂਦਾ ਹੈ ਕਿ ਸਥਿਤੀ ਆਮ ਨਾਲੋਂ ਬਹੁਤ ਦੂਰ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News