CM ਮਾਨ ਨੇ ਸੁਖਪਾਲ ਖਹਿਰਾ ਦਾ ਨਾਂ ਲਏ ਬਿਨਾਂ ਵਿੰਨ੍ਹਿਆ ਨਿਸ਼ਾਨਾ, ਟਵੀਟ ਕਰ ਕਹੀ ਵੱਡੀ ਗੱਲ
Tuesday, Apr 30, 2024 - 07:11 PM (IST)
ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸ ਪਾਰਟੀ ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਂ ਲਏ ਬਗੈਰ ਸੁਖਪਾਲ ਖਹਿਰਾ 'ਤੇ ਤਿੱਖਾ ਨਿਸ਼ਿਆ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ, ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ। ਮਾਨ ਨੇ ਇਹ ਵੀ ਕਿਹਾ ਕਿ ਜੇ ਮੈਂ ਉਸ ਬੰਦੇ ਨੂੰ 15 ਪਿੰਡਾਂ ਦੇ ਨਾਂ ਲਿਖ ਕੇ ਵੀ ਦੇ ਦੇਵਾਂ ਤਾਂ ਵੀ ਉਹ ਪੰਜਾਬੀ ਵਿਚ ਲਿਖੇ ਨਾਂ ਵੀ ਨਹੀਂ ਪੜ੍ਹ ਸਕਦੇ।
ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੂੰ ਟਿਕਟ ਮਿਲਣ ਮਗਰੋਂ ਕਾਂਗਰਸ 'ਚ ਖਿੱਚੋਤਾਣ! ਨਵਜੋਤ ਸਿੱਧੂ ਵੱਲੋਂ ਐਲਾਨੇ ਅਹੁਦੇਦਾਰ ਨੇ ਦਿੱਤਾ ਅਸਤੀਫ਼ਾ
ਮੁੱਖ ਮੰਤਰੀ ਮਾਨ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਂ ਲਏ ਬਗੈਰ ਇਹ ਵੀ ਕਿਹਾ ਕਿ ਉਸ ਨੂੰ ਮਾਲਵੇ ਦਾ ਕਲਚਰ ਵੀ ਨਹੀਂ ਪਤਾ। ਉਹ ਪਹਿਲਾਂ ਵੀ ਮਾਲਵੇ ਵਿਚੋਂ ਚੋਣ ਲੜ ਕੇ ਵੇਖ ਚੁੱਕੇ ਹਨ, ਉਦੋਂ ਬਠਿੰਡੇ ਵਾਲਿਆਂ ਨੇ ਨਜ਼ਾਰਾ ਵਿਖਾਇਆ ਸੀ, ਇਸ ਵਾਰ ਸੰਗਰੂਰ ਵਾਲੇ ਦਿਖਾਉਣਗੇ।
ਇਹ ਖ਼ਬਰ ਵੀ ਪੜ੍ਹੋ - ਚੋਣ ਪ੍ਰਚਾਰ ਲਈ ਪੰਜਾਬ ਆਉਣਗੇ ਮੋਦੀ, ਯੋਗੀ ਤੇ ਸ਼ਾਹ! ਅਗਲੇ ਮਹੀਨੇ ਭਖੇਗੀ ਸੂਬੇ ਦੀ ਸਿਆਸਤ
CM ਮਾਨ ਨੇ ਟਵੀਟ ਕੀਤਾ, "ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ, ਨਾ ਉਸ ਤੋਂ ਲਿਖਤੀ ਪੜ੍ਹੇ ਜਾਣੇ… ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ। ਪਹਿਲਾਂ ਵੀ ਬਠਿੰਡੇ ਵਾਲਿਆਂ ਤੋਂ ਨਜ਼ਾਰਾ ਦੇਖ ਚੁੱਕੇ ਨੇ, ਐਤਕੀਂ ਸੰਗਰੂਰ ਵਾਲੇ ਦਿਖਾਉਣਗੇ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8