ਵਾਰਾਣਸੀ ਤੋਂ PM ਮੋਦੀ ਵਲੋਂ ਚੋਣ ਲੜਨ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਕੱਢੀਆਂ ਜਾਣਗੀਆਂ ਬਾਈਕ ਰੈਲੀਆਂ

Wednesday, May 01, 2024 - 11:40 AM (IST)

ਵਾਰਾਣਸੀ ਤੋਂ PM ਮੋਦੀ ਵਲੋਂ ਚੋਣ ਲੜਨ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਕੱਢੀਆਂ ਜਾਣਗੀਆਂ ਬਾਈਕ ਰੈਲੀਆਂ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ’ਚ ਜ਼ੋਰਾਂ-ਸ਼ੋਰਾਂ ਨਾਲ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ, ਇਸ ਦੌਰਾਨ ਪਾਰਟੀ ਨੇ ਉਨ੍ਹਾਂ ਦੀ ਸੀਟ ਵਾਰਾਣਸੀ ’ਤੇ ਪ੍ਰਭਾਤ ਫੇਰੀਆਂ ਅਤੇ ਛੋਟੀਆਂ ਅਤੇ ਵੱਡੀਆਂ ਰੈਲੀਆਂ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਸੀਟ ’ਤੇ ਆਖਰੀ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ। ਕਾਂਗਰਸ ਨੇ ਇਸ ਸੀਟ ’ਤੇ ਅਜੇ ਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਬਸਪਾ ਵੱਲੋਂ ਵਾਰਾਣਸੀ ਸੀਟ ’ਤੇ ਸਾਈਡ ਨਿਆਜ ਅਲੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ ਦੇ ਕਈ ਸਕੂਲਾਂ ਨੂੰ ਈ-ਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤਲਾਸ਼ 'ਚ ਜੁੱਟੀ ਪੁਲਸ

ਇਸ ਸੀਟ ’ਤੇ ਪਿਛਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 63.60 ਫੀਸਦੀ ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਨੂੰ ਕੁੱਲ 674664 ਲੋਕਾਂ ਨੇ ਵੋਟਾਂ ਪਾਈਆਂ ਸਨ ਅਤੇ ਉਨ੍ਹਾਂ ਨੇ ਇਸ ਸੀਟ ’ਤੇ 479505 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਚੋਣਾਂ ਵਿਚ ਭਾਜਪਾ ਉਨ੍ਹਾਂ ਨੂੰ ਘੱਟ ਤੋਂ ਘੱਟ 10 ਲੱਖ ਵੋਟਾਂ ਦਿਵਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਸੁਨੀਲ ਬਾਂਸਲ ਖ਼ੁਦ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਕੌਮੀ ਤੇ ਸੂਬਾ ਪੱਧਰੀ ਆਗੂਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ  IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਸੁਨੀਲ ਬਾਂਸਲ ਨੇ ਵਰਕਰਾਂ ਨੂੰ ਦੱਸਿਆ ਕਿ ਬੂਥਾਂ ਦੀ 100 ਫੀਸਦੀ ਵੈਰੀਫਿਕੇਸ਼ਨ ਦੇ ਨਾਲ-ਨਾਲ ਬੂਥ ਪ੍ਰਧਾਨਾਂ ਜਾਂ ਸ਼ਕਤੀ ਕੇਂਦਰ ਦੇ ਕੋਆਰਡੀਨੇਟਰਾਂ ਨੂੰ ਹਰ ਮੀਟਿੰਗ ਵਿਚ ਹਾਜ਼ਰ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੂਥ ਪ੍ਰਧਾਨ ਜਾਂ ਸ਼ਕਤੀ ਕੇਂਦਰ ਕੋਆਰਡੀਨੇਟਰ ਕਿਸੇ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਮੀਟਿੰਗ ਦੁਬਾਰਾ ਬੁਲਾਈ ਜਾਵੇ। ਭਾਜਪਾ ਨੇ 3 ਮਈ ਤੱਕ ਸਾਰੇ ਬੂਥਾਂ ’ਤੇ ਪੰਨਾ ਪ੍ਰਧਾਨਾਂ ਨੂੰ ਸਰਗਰਮ ਕਰਨ ਦਾ ਟੀਚਾ ਰੱਖਿਆ ਹੈ ਅਤੇ ਸਾਰੇ ਪੰਨਾ ਪ੍ਰਧਾਨਾਂ ਨੂੰ 8 ਮਈ ਤੱਕ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਦਾ ਫਾਰਮ 12 ਡੀ ਭਰਨ ਅਤੇ ਜਮ੍ਹਾ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਲਾਲੂ ਯਾਦਵ ਦੀ ਬੇਟੀ ਰੋਹਿਣੀ

 

ਇਸ ਤੋਂ ਇਲਾਵਾ ਵਰਕਰਾਂ ਨੂੰ ਦਿਵਿਆਂਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਅਤੇ ਲਾਭਪਾਤਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਵਰਕਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ 70 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਲਾਭਪਾਤਰੀ ਆਯੂਸ਼ਮਾਨ ਕਾਰਡ ਤੋਂ ਬਿਨਾਂ ਨਾ ਰਹੇ। ਇਸ ਤੋਂ ਇਲਾਵਾ ਹਰ ਬੂਥ ’ਤੇ ਨੌਜਵਾਨਾਂ, ਔਰਤਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਮੀਟਿੰਗਾਂ ਕਰਨ ਅਤੇ ਮੰਡਲ ਪੱਧਰ ’ਤੇ ਸਮਾਜਿਕ ਸੰਗਠਨਾਂ ਅਤੇ ਸੰਸਥਾਵਾਂ ਦੀ ਸੂਚੀ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਮੱਠਾਂ ਅਤੇ ਮੰਦਰਾਂ ਦੀ ਸੂਚੀ ਬਣਾਉਣ ਅਤੇ ਬੂਥ ਅਤੇ ਪਾਵਰ ਸੈਂਟਰ ਪੱਧਰ ’ਤੇ 10-10 ਨੌਜਵਾਨਾਂ ਦੀਆਂ ਟੀਮਾਂ ਬਣਾ ਕੇ ਸਵੇਰੇ ਪ੍ਰਭਾਤਫੇਰੀ ਅਤੇ ਸ਼ਾਮ ਨੂੰ ਬਾਈਕ ਰੈਲੀ ਕੱਢਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
 


author

Tanu

Content Editor

Related News