ਰਾਸ਼ਟਰਪਤੀ ਚੋਣਾਂ : ਲਾਲੂ ਪ੍ਰਸਾਦ ਯਾਦਵ ਨੇ ਵੀ ਭਰੀ ਨਾਮਜ਼ਦਗੀ

06/21/2017 9:05:33 PM

ਨਵੀਂ ਦਿੱਲੀ—ਆਉਣ ਵਾਲੀ 17 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਲਾਲੂ ਪ੍ਰਸਾਦ ਯਾਦਵ ਨੇ ਨਾਮਜ਼ਦਗੀ ਭਰੀ ਹੈ ਪਰ ਇਹ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਨਹੀਂ ਹਨ, ਸਗੋਂ ਬਿਹਾਰ ਦੇ ਸਾਰਣ ਜ਼ਿਲੇ ਦੇ ਵਾਸੀ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਨਾਮਜ਼ਦਗੀ ਦਾਇਰ ਕੀਤੀ। ਲੋਕਸਭਾ ਸਕੱਤਰੇਤ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਲਾਲੂ ਪ੍ਰਸਾਦ ਯਾਦਵ ਨੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਉਮੀਦਵਾਰ ਦੇ ਤੌਰ ’ਤੇ ਰਜਿਸਟ੍ਰੇਸ਼ਨ ਸੰਸਦੀ ਖੇਤਰ ਦੀ ਵੋਟਿੰਗ ਸੂਚੀ ’ਚ ਆਪਣੀ ਐਂਟਰੀ ਭਰੀ ਅਤੇ 15000 ਰੁਪਏ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਈ ਹੈ। 
ਲਾਲੂ ਪ੍ਰਸਾਦ ਯਾਦਵ ਬਿਹਾਰ ਤੋਂ ਹੀ ਆਉਦੇ ਹਨ ਅਤੇ ਸਾਰਣ ਜ਼ਿਲੇ ਦੇ ਵਾਸੀ ਹਨ। ਬੁੱਧਵਾਰ ਨੂੰ ਦੋ ਲੋਕਾਂ ਨੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਭਰੀ ਉਸ ’ਚ ਲਾਲੂ ਪ੍ਰਸਾਦ ਯਾਦਵ ਤੋਂ ਇਲਾਵਾ ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ ਦੇ ਅਗਰੀ ਸ਼੍ਰੀਰਾਮਚੰਦ ਸ਼ਾਮਲ ਹਨ। ਸਕੱਤਰੇਤ ਪ੍ਰਾਪਤ ਜਾਣਕਾਰੀ ਮੁਤਾਬਕ, ਹੁਣ ਤੱਕ 25 ਲੋਕ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਦਾਇਰ ਕਰ ਚੁੱਕੇ ਹਨ। ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲੇ ਦਿਨ 6 ਲੋਕਾਂ ਨੇ ਨਾਮਜ਼ਦਗੀ ਦਾਇਰ ਕੀਤੀ, ਜਿਸ ’ਚ ਮੁੰਬਈ ਦੇ ਪਟੇਲ ਜੋੜੇ-ਸਾਇਰਾ ਬਾਨੋ ਮੁਹੰਮਦ ਪਟੇਲ ਅਤੇ ਮੁਹੰਮਦ ਪਟੇਲ ਅਬਦੁਲ ਹਾਮਿਦ ਸ਼ਾਮਲ ਹਨ। 
ਇਸ ਤੋਂ ਇਲਾਵਾ ਤਾਮਿਲਨਾਡੂ ਕੇ. ਕੇ. ਪਦਮਾਰਾਜਨ, ਮੱਧ ਪ੍ਰਦੇਸ਼ ਦੇ ਆਨੰਦ ਸਿੰਘ ਕੁਸ਼ਵਾਹਾ, ਤੇਲੰਗਾਨਾ ਕੇ. ਏ. ਬਾਲਾ ਰਾਜ ਅਤੇ ਪੁਣੇ ਦੇ ਕੋਂਡੇਕਰ ਵਿਜੇ ਪ੍ਰਕਾਸ਼ ਨੇ ਵੀ ਰਾਸ਼ਟਰਪਤੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹਾਲਾਂਕਿ ਇਨ੍ਹਾਂ ਸਾਰਿਆਂ ਦਾ ਨਾਮਜ਼ਦਗੀ ਪੱਤਰ ਰੱਦ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਲਈ ਚੋਣ ਮੰਡਲ ’ਚੋਂ 50 ਪ੍ਰਸਤਾਵਕਾਂ ਅਤੇ ਪ੍ਰਸਤਾਵ ਦੇ ਇੰਨੇ ਹੀ ਹਮਾਇਤੀਆਂ ਦੇ ਦਸਤਖਤ ਦੀ ਲੋੜ ਹੈ। ਲੋਕ ਸਭਾ, ਰਾਜਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਮੈਂਬਰ ਰਾਸ਼ਟਰਪਤੀ ਚੋਣਾਂ ਦੇ ਚੋਣ ਮੰਡਲ ’ਚ ਸ਼ਾਮਲ ਹੁੰਦੇ ਹਨ। 


Related News