ਸਪਾ ਨੂੰ ਰਾਸ ਆਉਣ ਲੱਗੀ ਅੰਗਰੇਜ਼ੀ, ਜਦਕਿ ਸਾਰੀ ਉਮਰ ਹਿੰਦੀ ਪ੍ਰੇਮੀ ਰਹੇ ਮੁਲਾਇਮ ਸਿੰਘ ਯਾਦਵ
Monday, Jun 24, 2024 - 10:33 AM (IST)
ਨੈਸ਼ਨਲ ਡੈਸਕ : ਬਦਲਦੇ ਸਮਾਜ ਅਤੇ ਸੱਭਿਆਚਾਰ ਨੂੰ ਦੇਖਦਿਆਂ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਵੀ ਬਦਲਣ ਨੂੰ ਮਜਬੂਰ ਹੁੰਦੇ ਨਜ਼ਰ ਆ ਰਹੇ ਹਨ। ਹੁਣ ਤੱਕ ਸਮਾਜਵਾਦੀ ਪਾਰਟੀ ਦੇ ਨੇਤਾ ਹਿੰਦੀ ਨੂੰ ਪਹਿਲ ਦਿੰਦੇ ਆਏ ਹਨ, ਮੁਲਾਇਮ ਸਿੰਘ ਯਾਦਵ ਸਾਰੀ ਉਮਰ ਹਿੰਦੀ ਪ੍ਰੇਮੀ ਰਹੇ ਹਨ ਪਰ ਹੁਣ ਸਮਾਜਵਾਦੀਆਂ ਦੀ ‘ਭਾਸ਼ਾ’ ਬਦਲ ਰਹੀ ਹੈ। ਨੌਜਵਾਨਾਂ ਨੂੰ ਪਾਰਟੀ ਦੇ ਨੇੜੇ ਲਿਆਉਣ ਲਈ ਸਮਾਜਵਾਦੀ ਪਾਰਟੀ ਨੇ ਹੁਣ ਅੰਗਰੇਜ਼ੀ ਨਾਲ ਵੀ ਨਾਤਾ ਜੋੜ ਲਿਆ ਹੈ। ਇਕ ਮੀਡੀਆ ਰਿਪੋਰਟ ਦੇ ਮੁਤਾਬਕ ਪਹਿਲੀ ਵਾਰ ਸਮਾਜਵਾਦੀ ਪਾਰਟੀ ਦੇ ਅਧਿਕਾਰਤ ਮੁੱਖ ਪੱਤਰ ‘ਸਮਾਜਵਾਦੀ ਬੁਲੇਟਿਨ’ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦਾ ਅੰਗਰੇਜ਼ੀ ’ਚ ਸੰਦੇਸ਼ ਆਇਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ
ਅਖਿਲੇਸ਼ ਯਾਦਵ ਨੇ ‘ਸਮਾਜਵਾਦੀ ਬੁਲੇਟਿਨ’ ’ਚ ਪ੍ਰਕਾਸ਼ਿਤ ਇਕ ਅੰਗਰੇਜ਼ੀ ਸੰਦੇਸ਼ ’ਚ ਪਾਰਟੀ ਦੇ ਨੌਜਵਾਨ ਨੇਤਾਵਾਂ ਨੂੰ ਸੰਬੋਧਨ ਕੀਤਾ ਹੈ, ਜਿਨ੍ਹਾਂ ’ਚ ਇਕਰਾ ਹਸਨ, ਪ੍ਰਿਆ ਸਰੋਜ ਅਤੇ ਪੁਸ਼ਪੇਂਦਰ ਸਰੋਜ ਵਰਗੇ ਨੌਜਵਾਨ ਨੇਤਾ ਸ਼ਾਮਲ ਹਨ। ਇਨ੍ਹਾਂ ਨੂੰ ਸਮਾਜਵਾਦੀ ਪਾਰਟੀ ਨੇ ਪਹਿਲੀ ਵਾਰ ਮੈਦਾਨ ’ਚ ਉਤਾਰਿਆ ਅਤੇ ਜਨਤਾ ਨੇ ਵੀ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਜਦੋਂ ਤੋਂ ਸਿਡਨੀ ਯੂਨੀਵਰਸਿਟੀ ਤੋਂ ਵਾਤਾਵਰਨ ਇੰਜਨੀਅਰਿੰਗ ’ਚ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੇ ਅਖਿਲੇਸ਼ ਯਾਦਵ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਹਿੰਦੀ ’ਚ ਹੀ ਆਪਣੇ ਵਿਚਾਰ ਪਾਰਟੀ ਨੇਤਾਵਾਂ ਅਤੇ ਜਨਤਾ ਸਾਹਮਣੇ ਰੱਖੇ ਹਨ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਸ਼ਾਇਦ ਹੀ ਕੋਈ ਮੀਡੀਆ ਇੰਟਰਵਿਊ ਹੋਵੇ, ਜਿੱਥੇ ਉਨ੍ਹਾਂ ਨੂੰ ਮੀਡੀਆ ਦੇ ਸਵਾਲਾਂ ਦੇ ਜਵਾਬ ਅੰਗਰੇਜ਼ੀ ’ਚ ਦਿੰਦਿਆਂ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਭਾਵੇਂ ਹੀ ਸਵਾਲ ਅੰਗਰੇਜ਼ੀ ’ਚ ਪੁੱਛਿਆ ਗਿਆ ਹੋਵੇ ਜਾਂ ਵਿਦੇਸ਼ ਤੋਂ ਆਏ ਕਿਸੇ ਪੱਤਰਕਾਰ ਨੇ ਹੀ ਕਿਉਂ ਨਾ ਪੁੱਛਿਆ ਹੋਵੇ। ਇਸ ਦਾ ਜਵਾਬ ਅਖਿਲੇਸ਼ ਹਿੰਦੀ ’ਚ ਹੀ ਦਿੰਦੇ ਨਜ਼ਰ ਆਏ। ਪਾਰਟੀ ਦੇ ਸੀਨੀਅਰ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਫਿਲਹਾਲ ਅੰਗਰੇਜ਼ੀ ਦੀ ਵਰਤੋਂ ਪਾਰਟੀ ਦੀਆਂ ਰਿਲੀਜ਼ਾਂ ਦੇ ਕੁਝ ਹਿੱਸੇ ਤੱਕ ਹੀ ਸੀਮਤ ਰਹੇਗੀ। ਇਹ ਉਨ੍ਹਾਂ ਲਈ ਹੈ ਜੋ ਕਿਸੇ ਵੀ ਕਾਰਨ ਕਰ ਕੇ ਅੰਗਰੇਜ਼ੀ ਪੜ੍ਹਨਾ, ਬੋਲਣਾ ਅਤੇ ਲਿਖਣਾ ਪਸੰਦ ਕਰਦੇ ਹਨ। ਉਦਾਹਰਣ ਵਜੋਂ, ਕੇਰਲਾ ਅਤੇ ਕਰਨਾਟਕ ਦੇ ਲੋਕ ਹਿੰਦੀ ਪੱਟੀ ਦੇ ਮੁਕਾਬਲੇ ਅੰਗਰੇਜ਼ੀ ’ਚ ਸਾਡੀ ਲਿਖਤ ਨੂੰ ਪੜ੍ਹਨ ਲਈ ਵਧੇਰੇ ਇੱਛੁਕ ਹੋਣਗੇ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8