ਚੋਣਾਂ ''ਚ ਹਾਰ ਲਈ ਰਾਹੁਲ ਅਤੇ ਅਖਿਲੇਸ਼ EVM ਨੂੰ ਠਹਿਰਾਉਣਗੇ ਜ਼ਿੰਮੇਵਾਰ : ਅਮਿਤ ਸ਼ਾਹ

Wednesday, May 29, 2024 - 02:34 PM (IST)

ਚੋਣਾਂ ''ਚ ਹਾਰ ਲਈ ਰਾਹੁਲ ਅਤੇ ਅਖਿਲੇਸ਼ EVM ਨੂੰ ਠਹਿਰਾਉਣਗੇ ਜ਼ਿੰਮੇਵਾਰ : ਅਮਿਤ ਸ਼ਾਹ

ਮਹਰਾਜਗੰਜ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਨੇ ਤੈਅ ਕਰ ਲਿਆ ਹੈ ਕਿ ਲੋਕ ਸਭਾ ਚੋਣਾਂ 'ਚ ਹਾਰ ਦਾ ਦੋਸ਼ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) 'ਤੇ ਲਗਾਉਣਾ ਹੈ। ਸ਼ਾਹ ਨੇ ਇੱਥੇ ਪਾਰਟੀ ਦੇ ਉਮੀਦਵਾਰ ਪੰਕਜ ਚੌਧਰੀ ਦੇ ਸਮਰਥਨ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣਾਂ ਦੇ ਪਹਿਲੇ 5 ਪੜਾਵਾਂ 'ਚ ਹੀ ਬਹੁਮਤ ਹਾਸਲ ਕਰ ਚੁੱਕੀ ਹੈ। ਉਨ੍ਹਾਂ ਕਿਹਾ,''ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਹੈ। ਚਾਰ ਤਾਰੀਖ਼ ਦੁਪਹਿਰ ਨੂੰ ਦੋਵੇਂ ਸ਼ਹਿਜਾਦੇ (ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ) ਪੱਤਰਕਾਰ ਸੰਮੇਲਨ ਕਰਨਗੇ ਅਤੇ ਕਹਿਣਗੇ ਕਿ ਈ.ਵੀ.ਐੱਮ. ਖ਼ਰਾਬ ਸੀ ਇਸ ਲਈ ਅਸੀਂ ਚੋਣਾਂ ਹਾਰ ਗਏ।'' ਸ਼ਾਹ ਨੇ ਦਾਅਵਾ ਕੀਤਾ,''5 ਪੜਾਵਾਂ 'ਚ ਭਾਜਪਾ ਨੇ 310 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਰਾਹੁਲ ਬਾਬਾ ਤੁਹਾਡੀ ਪਾਰਟੀ 40 ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕੇਗੀ ਅਤੇ ਸਮਾਜਵਾਦੀ ਪਾਰਟੀ ਚਾਰ ਸੀਟਾਂ ਦੇ ਅੰਦਰ ਹੀ ਸਿਮਟ ਜਾਵੇਗੀ।'' ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਕੋਲ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਹੀ ਨਹੀਂ ਹੈ ਅਤੇ 130 ਕਰੋੜ ਦੇ ਭਾਰਤ 'ਚ ਵਾਰੀ-ਵਾਰੀ ਵਾਲੇ ਪ੍ਰਧਾਨ ਮੰਤਰੀ ਨਹੀਂ ਚੱਲ ਸਕਦੇ।

ਉਨ੍ਹਾਂ ਕਿਹਾ,“ਭਰਾਵੋ ਅਤੇ ਭੈਣੋ, ਇਹ ਕਰਿਆਨੇ ਦੀ ਦੁਕਾਨ ਨਹੀਂ ਹੈ। ਇਹ 130 ਕਰੋੜ ਦਾ ਮਹਾਨ ਭਾਰਤ ਹੈ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਕਹਿੰਦੇ ਹਨ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹੈ ਪਰ ਭਾਜਪਾ ਦੇ ਲੋਕ ਪਰਮਾਣੂ ਬੰਬ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ,"ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਰਹੇਗਾ ਅਤੇ ਅਸੀਂ ਇਸ ਨੂੰ ਵਾਪਸ ਲੈ ਲਵਾਂਗੇ।" ਪ੍ਰਧਾਨ ਮੰਤਰੀ ਮੋਦੀ ਨੇ ਪੀੜਤਾਂ ਦੇ ਪੈਸੇ ਵਾਪਸ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਸਾਢੇ ਤਿੰਨ ਲੱਖ ਲੋਕਾਂ ਨੂੰ ਪੈਸੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਭਵਿੱਖ 'ਚ ਸਾਢੇ ਤਿੰਨ ਕਰੋੜ ਲੋਕਾਂ ਨੂੰ 85 ਹਜ਼ਾਰ ਕਰੋੜ ਰੁਪਏ ਵਾਪਸ ਕੀਤੇ ਜਾਣਗੇ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਅੱਜ ਚੌਧਰੀ ਚਰਨ ਸਿੰਘ ਦੀ ਬਰਸੀ ਹੈ। ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨਾਂ ਦਾ ਸਨਮਾਨ ਕੀਤਾ।'' ਇਸ ਖੇਤਰ ਦੀਆਂ ਖੰਡ ਮਿੱਲਾਂ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ 30 ਖੰਡ ਮਿੱਲਾਂ ਬੰਦ ਕਰ ਦਿੱਤੀਆਂ, ਜਦੋਂ ਕਿ ਭਾਜਪਾ ਸਰਕਾਰ ਨੇ 20 ਮਿੱਲਾਂ ਸ਼ੁਰੂ ਕੀਤੀਆਂ ਅਤੇ ਪੰਜ ਨਵੀਆਂ ਮਿੱਲਾਂ ਬਣਾਈਆਂ। ਮਹਾਰਾਜਗੰਜ 'ਚ 1 ਜੂਨ ਨੂੰ ਵੋਟਿੰਗ ਹੋਣੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News