ਕੇਰਲ ਨਨ ਜਬਰ-ਜ਼ਿਨਾਹ ਮਾਮਲਾ : ਮੁਲੱਕਲ ਨੂੰ ਬਰੀ ਕਰਨ ਵਿਰੁੱਧ ਹਾਈਕੋਰਟ ’ਚ ਹੋਵੇਗੀ ਅਪੀਲ
Sunday, Jan 23, 2022 - 10:38 AM (IST)
ਤਿਰੁਵਨੰਤਪੁਰਮ (ਵਾਰਤਾ)- ਨਨ ਜਬਰ-ਜ਼ਿਨਾਹ ਮਾਮਲੇ ’ਚ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰਨ ਵਾਲੀ ਹੇਠਲੀ ਅਦਾਲਤ ਦੀ ਸੁਣਵਾਈ ਨਾਲ ਸਦਮੇ ਦੀ ਹਾਲਤ ’ਚ ਪੁੱਜੇ ਇਸਤਗਾਸਾ ਪੱਖ ਨੇ ਸ਼ਨੀਵਾਰ ਨੂੰ ਕੇਰਲ ਹਾਈਕੋਰਟ ’ਚ ਫ਼ੈਸਲੇ ਵਿਰੁੱਧ ਅਪੀਲ ਕਰਨ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ : ਕੇਰਲ ਨਨ ਜਬਰ ਜ਼ਿਨਾਹ ਮਾਮਲਾ : ਅਦਾਲਤ ਨੇ ਬਿਸ਼ਪ ਫਰੈਂਕੋ ਨੂੰ ਕੀਤਾ ਬਰੀ
ਵਿਸ਼ੇਸ਼ ਵਕੀਲ ਜਿਤੇਸ਼ ਬਾਬੂ ਨੇ ਇਸ ਸਬੰਧ ਦੀ ਕਾਨੂੰਨੀ ਸਲਾਹ ਕੋਟਾਇਮ ਐੱਸ. ਪੀ. ਨੂੰ ਸੌਂਪੀ। ਮਾਮਲੇ ’ਚ ਹੇਠਲੀ ਅਦਾਲਤ ’ਚ ਸੁਣਵਾਈ 105 ਦਿਨਾਂ ਤੱਕ ਚੱਲੀ ਅਤੇ 39 ਗਵਾਹਾਂ ਤੋਂ ਪੁੱਛਗਿਛ ਕੀਤੀ ਗਈ ਅਤੇ 122 ਦਸਤਾਵੇਜਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਰੋਮਨ ਕੈਥੋਲਿਕ ਚਰਚ ਦੇ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ’ਤੇ ਇਕ ਨਨ ਦੇ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ